ਪੰਜਾਬ : ਮੁਲਾਜ਼ਮਾਂ ਦੀ ਨਵੀਂ ਭਰਤੀ ''ਤੇ ਰੋਕ! ਤਨਖ਼ਾਹਾਂ ਵੀ ਰੁਕੀਆਂ, ਪੜ੍ਹੋ ਕੀ ਹੈ ਪੂਰਾ ਮਾਮਲਾ
Monday, Sep 07, 2026 - 10:39 AM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ 'ਚ ਆਊਟਸੋਰਸਿੰਗ ਰਾਹੀਂ ਨਵੇਂ ਮੁਲਾਜ਼ਮਾਂ ਦੀ ਨਿਯੁਕਤੀ ਲਟਕ ਗਈ ਹੈ। ਇਹ ਖ਼ੁਲਾਸਾ ਸ਼ਨੀਵਾਰ ਨੂੰ ਹੋਈ ਐੱਫ. ਐਂਡ ਸੀ. ਸੀ. ਦੀ ਮੀਟਿੰਗ ਦੌਰਾਨ ਹੋਇਆ ਹੈ, ਜਿੱਥੇ ਵੱਖ-ਵੱਖ ਵਾਰਡਾਂ ’ਚ ਆਊਟਸੋਰਸਿੰਗ ਰਾਹੀਂ ਸਫ਼ਾਈ ਕਰਮਚਾਰੀਆਂ, ਸੀਵਰਮੈਨ, ਮਾਲੀ-ਬੇਲਦਾਰਾਂ ਦੇ ਰੂਪ 'ਚ ਨਵੇਂ ਮੁਲਾਜ਼ਮਾਂ ਦੀ ਨਿਯੁਕਤੀ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਪਰ ਇਸ ਸਬੰਧੀ ਮਨਜ਼ੂਰੀ ਦੇਣ ਦੀ ਬਜਾਏ ਅਫ਼ਸਰਾਂ ਨੇ ਪੰਜਾਬ ਸਰਕਾਰ ਵੱਲੋਂ 20 ਅਗਸਤ ਨੂੰ ਜਾਰੀ ਹੁਕਮਾਂ ਦਾ ਹਵਾਲਾ ਦੇ ਦਿੱਤਾ, ਜਿਸ ਮੁਤਾਬਕ ਆਊਟਸੋਰਸਿੰਗ ਰਾਹੀਂ ਨਵੇਂ ਮੁਲਾਜ਼ਮਾਂ ਦੀ ਨਿਯੁਕਤੀ ’ਤੇ ਰੋਕ ਲਾਈ ਗਈ ਹੈ। ਹਾਲਾਂਕਿ ਇਸ ਤਰ੍ਹਾਂ ਦੇ ਮਾਮਲੇ ’ਚ ਮੁਲਾਜ਼ਮ ਰੱਖਣ ਦੀ ਲੋੜ ਬਾਰੇ ਡਿਟੇਲ ਰਿਪੋਰਟ ਨਾਲ ਨਗਰ ਨਿਗਮ ਨੂੰ ਹੁਣ ਐੱਫ. ਐਂਡ ਸੀ. ਸੀ. ਤੋਂ ਬਾਅਦ ਜਨਰਲ ਹਾਊਸ ਦੇ ਨਾਲ ਕੈਬਨਿਟ ਦੀ ਮਨਜ਼ੂਰੀ ਵੀ ਲੈਣੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਕਲੇਸ਼ ਖ਼ਤਮ ਕਰਾਉਣ ਲਈ ਹਾਈਕਮਾਨ ਦਾ ਮਾਸਟਰ ਪਲਾਨ, ਹੁਣ ਚੰਨੀ, ਰੰਧਾਵਾ ਤੇ...
6 ਮਹੀਨਿਆਂ ਤੋਂ ਲਟਕੀ ਹੋਈ ਹੈ ਇਕ ਹਜ਼ਾਰ ਮੁਲਾਜ਼ਮਾਂ ਦੀ ਤਨਖ਼ਾਹ
ਨਗਰ ਨਿਗਮ 'ਚ ਇਸ ਸਮੇਂ ਆਊਟਸੋਰਸਿੰਗ ਰਾਹੀਂ ਸਫ਼ਾਈ ਸੇਵਕਾਂ, ਸੀਵਰਮੈਨ, ਮਾਲੀ-ਬੇਲਦਾਰਾ ਦੇ ਰੂਪ 'ਚ ਲੱਗਭਗ ਇਕ ਹਜ਼ਾਰ ਮੁਲਾਜ਼ਮ ਕੰਮ ਕਰ ਰਹੇ ਹਨ, ਜਿਨ੍ਹਾਂ ਦੀ ਨਿਯੁਕਤੀ ਦਾ ਪ੍ਰਸਤਾਵ 31 ਮਾਰਚ ਤੱਕ ਵੈਲਿਡ ਸੀ ਅਤੇ ਉਸ ਤੋਂ ਬਾਅਦ ਨਵੇਂ ਵਿੱਤੀ ਸਾਲ ਲਈ ਹੁਣ ਤੱਕ ਐਕਸਟੈਂਸ਼ਨ ਨਹੀਂ ਦਿੱਤੀ ਗਈ ਹੈ, ਜਿਸ ਕਰਕੇ ਇਨ੍ਹਾਂ ਮੁਲਾਜ਼ਮਾਂ ਦੀ ਤਨਖ਼ਾਹ 6 ਮਹੀਨਿਆਂ ਤੋਂ ਲਟਕੀ ਹੋਈ ਹੈ, ਜਿਸ ਕਾਰਨ ਸ਼ਨੀਵਾਰ ਨੂੰ ਹੋਈ ਐੱਫ. ਐਂਡ ਸੀ. ਸੀ. ਦੀ ਮੀਟਿੰਗ ਦੌਰਾਨ ਪੇਸ਼ ਕੀਤਾ ਗਿਆ। ਪ੍ਰਸਤਾਵ ਵੀ ਸਰਕਾਰ ਦੇ ਨਵੇਂ ਹੁਕਮਾਂ ਕਰਕੇ ਪਾਸ ਨਹੀਂ ਹੋ ਸਕਿਆ। ਇਸ ਤੋਂ ਪਹਿਲਾਂ ਮੁਲਾਜ਼ਮਾਂ ਦੀ ਵਾਰਡ ਵਾਈਜ਼ ਡਿਊਟੀ ਲਿਸਟ ਵੀ ਦੇਣ ਦੀ ਮੰਗ ਕਾਂਗਰਸ ਦੇ ਮੈਂਬਰ ਵੱਲੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਹਾਈਕੋਰਟ ਦੀ ਦੋ-ਟੁੱਕ! ਪੜ੍ਹੋ ਅਦਾਲਤ ਨੇ ਕਿਉਂ ਸੁਣਾਇਆ ਸਖ਼ਤ ਫ਼ੈਸਲਾ
ਮਨਜ਼ੂਰਸ਼ੁਦਾ ਪੋਸਟਾਂ ਦੇ ਹਿਸਾਬ ਨਾਲ ਬਜਟ 'ਚ ਪ੍ਰਬੰਧ ਕਰਨ ਦਾ ਹੈ ਮਾਮਲਾ
ਨਗਰ ਨਿਗਮ 'ਚ ਆਊਟਸੋਰਸਿੰਗ ਰਾਹੀਂ ਨਵੇਂ ਮੁਲਾਜ਼ਮਾਂ ਦੀ ਨਿਯੁਕਤੀ ਦਾ ਮਾਮਲਾ ਮਨਜ਼ੂਰਸ਼ੁਦਾ ਪੋਸਟਾਂ ਦੇ ਹਿਸਾਬ ਨਾਲ ਬਜਟ 'ਚ ਪ੍ਰਬੰਧ ਕਰਨ ਦਾ ਹੈ ਕਿਉਂਕਿ ਨਿਯਮਾਂ ਮੁਤਾਬਕ ਕਿਸੇ ਮੁਲਾਜ਼ਮ ਦੀ ਮੌਤ ਜਾਂ ਰਿਟਾਇਰਮੈਂਟ ਕਰਕੇ ਖ਼ਾਲੀ ਹੋਈ ਪੋਸਟ ’ਤੇ ਰੈਗੂਲਰ ਭਰਤੀ ਨਾ ਹੋਣ ਤੱਕ ਹੀ ਅਸਥਾਈ ਰੂਪ 'ਚ ਨਿਯੁਕਤੀ ਕੀਤੀ ਜਾ ਸਕਦੀ ਹੈ ਪਰ ਨਗਰ ਨਿਗਮ ’ਚ ਜਿੰਨੀਆਂ ਮਨਜ਼ੂਰਸ਼ੁਦਾ ਪੋਸਟਾਂ ਹਨ, ਉਸ ਦੇ ਮੁਕਾਬਲੇ ਆਊਟਸੋਰਸਿੰਗ ਰਾਹੀਂ ਕਾਫ਼ੀ ਜ਼ਿਆਦਾ ਸਫ਼ਾਈ ਸੇਵਕਾਂ, ਸੀਵਰਮੈਨ, ਮਾਲੀ-ਬੇਲਦਾਰ ਦੀ ਨਿਯੁਕਤੀ ਕਰਨ ਦੀ ਵਜ੍ਹਾ ਨਾਲ ਪੇਚ ਫਸ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
