ਭਿੱਖੀ ਸੁਨਾਮ ਰੋਡ ''ਤੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਦਿੱਤਾ ਧਰਨਾ

Friday, Dec 08, 2017 - 02:09 PM (IST)

ਭਿੱਖੀ ਸੁਨਾਮ ਰੋਡ ''ਤੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਦਿੱਤਾ ਧਰਨਾ

ਮਾਨਸਾ (ਸੰਦੀਪ ਮਿੱਤਲ) — ਸ਼੍ਰੋਮਣੀ ਅਕਾਲੀ ਦਲ ਵਲੋਂ ਨਗਰ ਪੰਚਾਇਤ ਤੇ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸੀਆਂ ਵਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦੇ ਵਿਰੋਧ 'ਚ ਭੀਖੀ ਸੁਨਾਮ ਰੋਡ 'ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ 'ਤੇ ਹਾਈ-ਵੇਅ ਰੋਡ ਤੇ ਸਵੇਰੇ 11 ਵਜੇ ਤੋਂ ਧਰਨਾ ਜਾਰੀ ਹੈ। ਇਸ ਧਰਨੇ 'ਚ ਰਾਜ ਸਭਾ ਦੇ ਮੈਂਬਰ ਬਲਵਿੰਦਰ ਸਿੰਘ ਭੂੰਦੜ ਤੇ ਧਰਨੇ ਦੇ ਮੁੱਖ ਪ੍ਰਬੰਧਕ ਜਗਦੀਪ ਸਿੰਘ ਨਕਈ ਸਾਬਕਾ ਸੰਸਦੀ ਸਕੱਤਰ ਮੌਜੂਦ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਉਪਰੋਕਤ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਸ਼ਹੀਦਾਂ ਦੀ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ ਕਿਉਂਕਿ ਅਕਾਲੀ ਵਰਕਰ ਨਾ ਤਾਂ ਜ਼ੁਲਮ ਕਰਦੇ ਹਨ, ਨਾ ਹੀ ਜ਼ੁਲਮ ਸਹਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਧਰਨਾ ਉਦੋਂ ਤਕ ਜਾਰੀ ਰਹੇਗਾ, ਜਦੋਂ ਤਕ ਹਾਈ ਕਮਾਂਡ ਦਾ ਨਵਾਂ ਹੁਕਮ ਨਹੀਂ ਆ ਜਾਂਦਾ।


Related News