ਬੰਗਲਾਦੇਸ਼ ’ਚ ਹਿੰਦੂਆਂ ’ਤੇ ਹੋ ਰਹੇ ਅੱਤਿਆਚਾਰ ਦੇ ਰੋਸ ਵੱਜੋਂ ਸਨਾਤਨ ਮਹਾ ਸਭਾ ਨੇ ਦਿੱਤਾ ਮੈਮੋਰੈਂਡਮ
Tuesday, Dec 30, 2025 - 06:13 PM (IST)
ਭਵਾਨੀਗੜ੍ਹ (ਕਾਂਸਲ): ਬੰਗਲਾਦੇਸ਼ ’ਚ ਹਿੰਦੂਆਂ ’ਤੇ ਹੋ ਰਹੇ ਅਤਿਆਚਾਰ ਦੇ ਰੋਸ ਵਜੋਂ ਸਥਾਨਕ ਸਨਾਤਨ ਮਹਾਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਐੱਸ.ਡੀ.ਐੱਮ ਦਫ਼ਤਰ ਅੱਗੇ ਇੱਕਠੇ ਹੋਏ ਇਲਾਕੇ ਦੀਆਂ ਸਾਰੀਆਂ ਸਨਾਤਨ ਸਭਾਵਾਂ ਦੇ ਆਗੂਆਂ ਵੱਲੋਂ ਬੰਗਲਾਦੇਸ਼ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਬੰਗਲਾਦੇਸ਼ ‘ਚ ਰਹਿ ਰਹੇ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਦੇ ਨਾਮ ਐੱਸ.ਡੀ.ਐੱਮ ਭਵਾਨੀਗੜ੍ਹ ਨੂੰ ਇਕ ਮੈਮੋਰੈਂਡਮ ਵੀ ਦਿੱਤਾ ਗਿਆ।
ਇਸ ਮੌਕੇ ਵੱਡੀ ਗਿਣਤੀ ’ਚ ਇਕੱਠੇ ਹੋਏ ਇਲਾਕੇ ਦੀਆਂ ਸਾਰੀਆਂ ਸਨਾਤਨ ਸਭਾਵਾਂ ਦੇ ਆਗੂਆਂ ਜਿਸ ’ਚ ਨਰਿੰਦਰ ਸ਼ਰਮਾ ਪ੍ਰਧਾਨ ਸਨਾਤਨ ਮਹਾ ਸਭਾ, ਪ੍ਰਸ਼ੋਤਮ ਕਾਂਸਲ ਪ੍ਰਧਾਨ ਅਤੇ ਮੁਨੀਸ਼ ਕੁਮਾਰ ਕੱਦ ਉਪ ਪ੍ਰਧਾਨ ਗਊਸ਼ਾਲਾ ਪ੍ਰਬੰਧਕ ਕਮੇਟੀ, ਸ਼ਾਮ ਸੱਚਦੇਵਾ, ਵਿਨੋਦ ਸ਼ਰਮਾ, ਲਾਲ ਦੇਵ, ਵਰਿੰਦਰ ਸਿੰਗਲਾ, ਰਾਜ ਕੁਮਾਰ ਲੁੱਥਰਾ, ਪੰਡਿਤ ਮਨਪ੍ਰੀਤ ਸ਼ਰਮਾ, ਪੰਡਿਤ ਜਗਵੀਰ ਸ਼ਰਮਾ, ਪੰਡਿਤ ਸੰਜੇ ਪ੍ਰਸ਼ਾਦ, ਸੋਨੂੰ ਗੋਇਲ, ਮਹੇਸ਼ ਸ਼ਰਮਾ, ਗੋਰਾ ਲਾਲ, ਰੋਵੀਸ਼ ਗੋਇਲ, ਦੀਪਕ ਗਰਗ, ਰਾਕੇਸ਼ ਕੁਮਾਰ ਅਤੇ ਦਿਵਾਂਕ ਗੌਮਤ ਨੇ ਬੰਗਲਾਦੇਸ਼ ’ਚ ਹਿੰਦੂਆਂ ’ਤੇ ਹੋ ਰਹੇ ਬਹੁਤ ਜ਼ਿਆਦਾ ਅੱਤਿਆਚਾਰ ਅਤੇ ਆਏ ਦਿਨ ਉਥੇ ਭੀੜ ਵੱਲੋਂ ਹਮਲੇ ਕਰਕੇ ਹਿੰਦੂਆਂ ਦਾ ਕਤਲ ਕੀਤੇ ਜਾਣ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਭਾਰਤ ਸਰਕਾਰ ਅਤੇ ਸੰਯੁਕਤ ਰਾਸ਼ਟਰ ਸੰਘ ਤੋਂ ਮੰਗ ਕੀਤੀ ਕਿ ਬੰਗਲਾਦੇਸ਼ ’ਚ ਹਿੰਦੂਆਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਤੇ ਹਿੰਦੂਆਂ ਉਪਰ ਹੋ ਰਹੇ ਇਕ ਕਾਤਲਾਨਾ ਹਮਲਿਆਂ ਨੂੰ ਤੁਰੰਤ ਰੋਕਿਆ ਜਾਵੇ ਅਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਇਸ ਮੌਕੇ ਵੱਡੀ ਗਿਣਤੀ ’ਚ ਹੋਰ ਵੀ ਸੰਸਥਾਵਾਂ ਦੇ ਆਗੂ ਮੌਜੂਦ ਸਨ। ਇਸ ਮੌਕੇ ਸਨਾਤਨ ਮਹਾਂ ਸਭਾ ਵੱਲੋਂ ਕੇਂਦਰ ਸਰਕਾਰ ਦੇ ਨਾਮ ਸਬ ਡਵੀਜ਼ਨ ਭਵਾਨੀਗੜ੍ਹ ਦੇ ਐੱਸ.ਡੀ.ਐੱਮ. ਮਨਜੀਤ ਕੌਰ ਨੂੰ ਮੈਮੋਰੈਂਡਮ ਵੀ ਦਿੱਤਾ ਗਿਆ।
