ਗੁਣਗਾਨ ਨਾ ਕਰਨ ਵਾਲਿਆਂ ਨੂੰ ਵਿਖਾ ਦਿੱਤਾ ਜਾਂਦੈ ਬਾਹਰ ਦਾ ਰਸਤਾ : ਚੀਮਾ

09/22/2017 12:45:42 PM


ਸੁਲਤਾਨਪੁਰ ਲੋਧੀ (ਧੀਰ, ਸੋਢੀ) - ਹਲਕਾ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ 'ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਬਾਦਲ ਪਰਿਵਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ 'ਚ ਜੋ ਵੀ ਬਾਦਲ ਪਰਿਵਾਰ ਦੇ ਗੁਣਗਾਨ ਕਰਦਾ ਹੈ, ਉਹੀ ਸਿਸਟਮ 'ਚ ਰਹਿੰਦਾ ਹੈ, ਜਦਕਿ ਹੱਕ-ਸੱਚ ਦੀ ਆਵਾਜ਼ ਉਠਾਉਣ ਵਾਲਿਆਂ ਨੂੰ ਤੰਗ ਕਰਕੇ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ। ਸ. ਚੀਮਾ ਇਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਦੇ ਹਰਿਮੰਦਰ ਸਾਹਿਬ ਕੰਪਲੈਕਸ ਨੇੜਲੇ ਘਰ ਦਾ ਬਿਜਲੀ ਤੇ ਪਾਣੀ ਬੰਦ ਕੀਤੇ ਜਾਣ ਦੇ ਮੁੱਦੇ 'ਤੇ ਟਿੱਪਣੀ ਕਰ ਰਹੇ ਸਨ। 

ਉਨ੍ਹਾਂ ਕਿਹਾ ਕਿ 1984 'ਚ ਸ੍ਰੀ ਹਰਿਮੰਦਰ ਸਾਹਿਬ ਵਿਚ ਅਜਿਹੇ ਹਾਲਾਤ ਬਣੇ ਸਨ, ਜਦੋਂ ਉਥੋਂ ਦਾ ਬਿਜਲੀ-ਪਾਣੀ ਕੱਟਿਆ ਗਿਆ ਸੀ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਗੁਰੂ ਦੀ ਗੋਲਕ ਅਤੇ ਲੰਗਰ ਨੂੰ ਸਿਆਸੀ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ, ਜੋ ਕਿ ਬਹੁਤ ਗ਼ਲਤ ਗੱਲ ਹੈ। ਇਸ ਮੌਕੇ ਸਤਿੰਦਰ ਸਿੰਘ ਚੀਮਾ, ਮੁਖਤਾਰ ਸਿੰਘ ਪ੍ਰਧਾਨ, ਜਗਪਾਲ ਚੀਮਾ, ਬਲਜਿੰਦਰ ਸਿੰਘ ਅਤੇ ਹੋਰ ਆਗੂ ਉਨ੍ਹਾਂ ਦੇ ਨਾਲ ਸਨ।


Related News