ਕਾਰ ਲੁੱਟਣ ਦਾ ਡਰਾਮਾ ਕਰਨ ਵਾਲਾ ਡਰਾਈਵਰ ਗ੍ਰਿਫ਼ਤਾਰ
Monday, Apr 06, 2026 - 05:03 PM (IST)
ਬਠਿੰਡਾ (ਵਰਮਾ) : ਇੱਕ ਕਾਰ ਚਾਲਕ ਨੇ ਆਪਣੇ ਮਾਲਕ ਦੀ ਕਾਰ ਚੋਰੀ ਕਰਨ ਲਈ ਕਾਰ ਲੁੱਟਣ ਦਾ ਡਰਾਮਾ ਕੀਤਾ, ਪਰ ਪੁਲਸ ਪੁੱਛਗਿੱਛ ਦੌਰਾਨ ਪੂਰਾ ਭੇਤ ਖੁੱਲ੍ਹ ਗਿਆ। ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਉਸਦੇ ਦੋ ਹੋਰ ਸਾਥੀਆਂ ਦੀ ਭਾਲ ਜਾਰੀ ਹੈ। ਹਨੂੰਮਾਨਗੜ੍ਹ ਦੇ ਵਸਨੀਕ ਸ਼ੌਕਤ ਅਲੀ ਨੇ ਕੈਂਟ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਨੇ ਰਾਜਪ੍ਰੀਤ ਸਿੰਘ ਵਾਸੀ ਸੂਰੀਆਂ ਹਨੂੰਮਾਨਗੜ੍ਹ ਨੂੰ ਆਪਣੀ ਅਰਟੀਗਾ ਲਈ ਡਰਾਈਵਰ ਵਜੋਂ ਨੌਕਰੀ 'ਤੇ ਰੱਖਿਆ ਸੀ। ਪਿਛਲੇ ਦਿਨ ਉਸਦਾ ਡਰਾਈਵਰ ਦੋ-ਤਿੰਨ ਸਵਾਰੀਆਂ ਨਾਲ ਹਨੂੰਮਾਨਗੜ੍ਹ ਤੋਂ ਬਰਨਾਲਾ ਆਇਆ ਸੀ।
ਉਸਦੇ ਡਰਾਈਵਰ ਰਾਜਪ੍ਰੀਤ ਸਿੰਘ ਨੇ ਉਸ ਨੂੰ ਫ਼ੋਨ ਕਰਕੇ ਦੱਸਿਆ ਕਿ ਕਾਰ ਵਿਚ ਸਵਾਰ 2 ਵਿਅਕਤੀਆਂ ਨੇ ਕੁੱਝ ਅਣਪਛਾਤੇ ਸਾਥੀਆਂ ਦੀ ਮਦਦ ਨਾਲ ਉਸ ਦੀ ਕਾਰ ਖੋਹ ਕੇ ਬਠਿੰਡਾ-ਬਰਨਾਲਾ ਹਾਈਵੇਅ 'ਤੇ ਭੱਜ ਗਏ ਹਨ। ਉਹ ਤੁਰੰਤ ਬਠਿੰਡਾ ਵਾਪਸ ਆ ਗਿਆ, ਜਿੱਥੇ ਦੋਵੇਂ ਵਿਅਕਤੀ ਕੈਂਟ ਪੁਲਸ ਥਾਣੇ ਗਏ ਅਤੇ ਸ਼ਿਕਾਇਤ ਦਰਜ ਕਰਵਾਈ। ਡਰਾਈਵਰ ਰਾਜਪ੍ਰੀਤ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਡਰਾਈਵਰ ਰਾਜਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਬੂਟਾ ਸਿੰਘ, ਵਾਸੀ ਸਹਾਰਾਨਾ, ਸਾਗਰ ਵਾਸੀ ਜੰਡਵਾਲਾ ਨੇ ਤਿੰਨ ਹੋਰ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਗੱਡੀ ਨੂੰ ਖੁਰਦਬੁਰਦ ਕਰਨ ਦਾ ਡਰਾਮਾ ਰਚਿਆ ਸੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ, ਪੁਲਸ ਨੇ ਮੁਲਜਮ ਡਰਾਈਵਰ ਰਾਜਪ੍ਰੀਤ ਸਿੰਘ ਅਤੇ ਉਸਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਰਾਜਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਦੂਜੇ ਮੁਲਜ਼ਮਾਂ ਦੀ ਭਾਲ ਜਾਰੀ ਹੈ।
