ਸਕੂਲ ਖੁੱਲ੍ਹਣ ਦੀਆਂ ਉੱਡ ਰਹੀਆਂ ਅਫਵਾਹਾਂ ਨੇ ਮਾਪਿਆਂ ਨੂੰ ਪਾਇਆ ਸ਼ੱਸ਼ੋਪਣ 'ਚ

10/15/2020 4:23:52 PM

ਰਮਦਾਸ (ਸਾਰੰਗਲ) : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਨੇ ਜਿਥੇ ਪੂਰੇ ਵਿਸ਼ਵ ਨੂੰ ਆਪਣੀ ਲਪੇਟ 'ਚ ਲੈਣ ਤੋਂ ਬਾਅਦ ਭਾਰੀ ਤਬਾਹੀ ਮਚਾਈ, ਉਥੇ ਨਾਲ ਹੀ ਤਾਲਾਬੰਦੀ ਅਤੇ ਕਰਫਿਊ ਸਰਕਾਰਾਂ ਵਲੋਂ ਲਾਗੂ ਕਰ ਦਿੱਤਾ ਗਿਆ ਅਤੇ ਨਾਲ ਹੀ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਹੁਣ ਵੀ ਸਕੂਲ ਨਾ ਖੁੱਲ੍ਹਣ ਨੂੰ ਲੈ ਕੇ ਬੱਚਿਆਂ ਦੇ ਮਾਪੇ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਚਿੰਤਿਤ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਦੇ ਬੱਚਿਆਂ ਦਾ ਇਹ ਸਾਲ ਕਿਤੇ ਬਰਬਾਦ ਨਾ ਹੋ ਜਾਵੇ। ਦੂਜੇ ਪਾਸੇ ਇਸ ਗੱਲ ਨੂੰ ਵੀ ਨਹੀਂ ਝੂਠਲਾਇਆ ਜਾ ਸਕਦਾ ਕਿ ਕੋਰੋਨਾ ਨੇ ਜਿਥੇ ਕਿਤੇ ਪੈਰ ਪਸਾਰੇ ਉਥੇ ਕਿਸੇ ਨਾ ਕਿਸੇ ਦੀ ਜਾਨ ਵੀ ਜ਼ਰੂਰ ਲਈ ਹੈ ਕਿਉਂਕਿ ਕੋਰੋਨਾ ਇਕ ਅਜਿਹੀ ਭਿਆਨਕ ਮਹਾਮਾਰੀ ਹੈ ਜਿਸ ਤੋਂ ਬਚਾਅ ਕਰਨ 'ਚ ਹੀ ਮਨੁੱਖ ਦਾ ਬਚਾਅ ਹੈ। ਇਨ੍ਹਾਂ ਸਭ ਦੇ ਚਲਦਿਆਂ ਹੁਣ ਹਾਲ ਹੀ 'ਚ ਪਿਛਲੇ ਕੁਝ ਦਿਨਾਂ ਤੋਂ ਅੱਜ 15 ਅਕਤੂਬਰ ਪੰਜਾਬ ਦੇ ਸਕੂਲ ਖੁੱਲ੍ਹਣ ਸਬੰਧੀ ਜੋ ਅਫਵਾਹਾਂ ਉੱਡ ਰਹੀਆਂ ਹਨ, ਉਸ ਨੂੰ ਲੈ ਕੇ ਚਾਹੇ ਇਕ ਪਾਸੇ ਕਿਤੇ ਨਾ ਕਿਤੇ ਬੱਚਿਆਂ ਦੇ ਮਾਪਿਆਂ ਨੇ ਸੁੱਖ ਦਾ ਸਾਹ ਜ਼ਰੂਰ ਲਿਆ ਹੋਵੇਗਾ ਪਰ ਦੂਜੇ ਪਾਸੇ ਕਈ ਬੱਚਿਆਂ ਦੇ ਮਾਪੇ ਸਕੂਲ ਖੁੱਲ੍ਹਣ ਨੂੰ ਲੈ ਕੇ ਚਿੰਤਾ 'ਚ ਡੁੱਬੇ ਹੋਏ ਹਨ। ਉਨ੍ਹਾਂ ਦੇ ਮਨਾਂ 'ਚ ਇਹ ਡਰ ਜ਼ਰੂਰ ਹੈ ਕਿ ਕਿਤੇ ਕੋਰੋਨਾ ਬੱਚਿਆਂ ਨੂੰ ਹੀ ਨਾ ਆਪਣੀ ਲਪੇਟ ਵਿਚ ਲੈ ਨਾ ਲਵੇ। 

ਇਹ ਵੀ ਪੜ੍ਹੋ : ਬਠਿੰਡਾ 'ਚ ਵਾਪਰਿਆ ਦਰਦਨਾਕ ਹਾਦਸਾ, ਬੁਲੇਟ ਸਵਾਰ ਦੋ ਨੌਜਵਾਨਾਂ ਦੇ ਘਰਾਂ 'ਚ ਪਏ ਵੈਣ

ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਚਾਹੇ ਤਾਲਾਬੰਦੀ ਤੋਂ ਬਾਅਦ ਸਕੂਲ ਬੰਦ ਕਰ ਦਿੱਤੇ ਗਏ ਸਨ ਪਰ ਉਸ ਤੋਂ ਬਾਅਦ ਲਗਾਤਾਰ ਬੱਚਿਆਂ ਦੀ ਆਨਲਾਈਨ ਪੜ੍ਹਾਈ ਸਕੂਲਾਂ ਵਲੋਂ ਸ਼ੁਰੂ ਕਰ ਦਿੱਤੀ ਗਈਸੀ। ਤਾਂਕਿ ਬੱਚੇ ਪੜ੍ਹਾਈ 'ਚ ਰੁਝੇ ਰਹਿ ਸਕਣ ਪਰ ਇਸਦੇ ਬਾਵਜੂਦ ਇਸਦਾ ਇਕ ਨੈਗੇਟਿਵ ਅਸਰ ਇਹ ਦੇਖਣ ਨੂੰ ਮਿਲਿਆ ਕਿ ਕਈ ਬੱਚਿਆਂ ਨੇ ਸਕੂਲ ਦਾ ਕੰਮ ਆਨਲਾਈਨ ਸਮਾਰਟ ਫੋਨਾਂ 'ਤੇ ਖ਼ਤਮ ਕਰਨ ਤੋਂ ਬਾਅਦ ਉਸ 'ਤੇ ਆਨਲਾਈਨ ਗੇਮਜ਼ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਸਦੇ ਚਲਦਿਆਂ ਮਾਪਿਆਂ 'ਚ ਇਸ ਗੱਲ ਦਾ ਵੀ ਰੋਸ ਹੈ ਕਿ ਬੱਚੇ ਪੜ੍ਹਾਈ 'ਚ ਘੱਟ ਅਤੇ ਗੇਮਜ਼ 'ਚ ਜ਼ਿਆਦਾ ਧਿਆਨ ਦੇਣ ਲੱਗ ਪਏ ਹਨ। ਸਰਕਾਰਾਂ ਨੂੰ ਹੁਣ ਚਾਹੀਦਾ ਹੈ ਕਿ ਉਹ ਸਕੂਲ ਖੋਲ੍ਹ ਦੇਣ ਤਾਂ ਜੋ ਗੇਮਜ਼ 'ਚ ਰੁੱਝ ਚੁੱਕੇ ਬੱਚੇ ਸਕੂਲ ਜਾ ਕੇ ਆਪਣੀ ਮੈਨੂਅਲੀ ਪੜ੍ਹਾਈ ਨਿਰਵਿਘਨ ਚਾਲੂ ਕਰ ਸਕਣ। ਹੁਣ ਆਉਣ ਵਾਲੇ ਦਿਨਾਂ ਵਿਚ ਇਹ ਦੇਖਣਾ ਹੋਵੇਗਾ ਕਿ ਕੀ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ 'ਤੇ ਸਕੂਲ ਖੋਲ੍ਹਣ ਦਾ ਰਿਸਕ ਲੈਂਦੀ ਹੈ ਕਿ ਜਾਂ ਫਿਰ ਇਹ ਸਕੂਲ ਇਸ ਪੂਰੇ ਸਾਲ 2020 'ਚ ਬੰਦ ਹੀ ਰਹਿਣਗੇ ਕਿਉਂਕਿ ਨਿਰੰਤਰ ਉੱਡ ਰਹੀਆਂ ਅਫਵਾਹਾਂ ਦੇ ਚਲਦਿਆਂ ਬੱਚਿਆਂ ਦੇ ਮਾਪੇ ਸ਼ੱਸ਼ੋਪਣ 'ਚ ਪਏ ਹੋਏ ਹਨ।

ਇਹ ਵੀ ਪੜ੍ਹੋ : ਮੀਟਿੰਗ ਕਰ ਰਹੇ ਭਾਜਪਾ ਵਰਕਰਾਂ ਦਾ ਕਿਸਾਨਾਂ ਵਲੋਂ ਘਿਰਾਓ, ਪੁਲਸ ਨੇ ਕੀਤਾ ਲਾਠੀਚਾਰਜ

ਕੀ ਕਹਿਣਾ ਹੈ ਕਿ ਡੀ. ਈ. ਓ ਅੰਮ੍ਰਿਤਸਰ ਦਾ 
ਉਕਤ ਮਾਮਲੇ ਨੂੰ ਲੈ ਕੇ ਜਦੋਂ ਡੀ. ਈ. ਓ ਅੰਮ੍ਰਿਤਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਕੂਲ ਖੋਲ੍ਹਣ ਸਬੰਧੀ ਅਜੇ ਤੱਕ ਸਿੱਖਿਆ ਮਹਿਕਮੇ ਵਲੋਂ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਹੋਏ ਹਨ। ਜਦੋਂ ਦਿਸ਼ਾ-ਨਿਰਦੇਸ਼ ਜਾਰੀ ਹੋਣਗੇ ਉਸ ਮੁਤਾਬਕ ਅਗਲਾ ਕਦਮ ਚੁੱਕਿਆ ਜਾਵੇਗਾ।

ਇਹ ਵੀ ਪੜ੍ਹੋ : ਤਰੁਣ ਚੁਘ ਦਾ ਖ਼ੁਲਾਸਾ, ਅਕਾਲੀ ਦਲ ਤੇ ਕਾਂਗਰਸ ਦੇ ਕਈ ਲੀਡਰ ਭਾਜਪਾ 'ਚ ਆਉਣ ਨੂੰ ਤਿਆਰ


Anuradha

Content Editor

Related News