ਚੰਡੀਗੜ੍ਹ ''ਚ ''ਰੋਜ਼ ਫੈਸਟੀਵਲ'' ਦਾ ਸ਼ਾਨਦਾਰ ਆਗਾਜ਼, ਕਿਰਨ ਖੇਰ ਨੇ ਕੀਤਾ ਡਾਂਸ

02/28/2020 3:36:02 PM

ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ 3 ਦਿਨਾਂ ਤੱਕ ਚੱਲਣ ਵਾਲੇ 'ਰੋਜ਼ ਫੈਸਟੀਵਲ' ਦਾ ਸ਼ੁੱਕਰਵਾਰ ਨੂੰ ਸ਼ਾਨਦਾਰ ਆਗਾਜ਼ ਹੋਇਆ। ਫੈਸਟੀਵਲ ਦਾ ਉਦਘਾਟਨ ਸੰਸਦ ਮੈਂਬਰ ਕਿਰਨ ਖੇਰ ਵਲੋਂ ਕੀਤਾ ਗਿਆ। ਉਦਘਾਟਨ ਸਮਾਰੋਹ ਮੌਕੇ ਕਿਰਨ ਖੇਰ ਨੇ ਡਾਂਸ ਵੀ ਕੀਤਾ। ਨਗਰ ਨਿਗਮ ਵਲੋਂ ਆਯੋਜਿਤ ਇਹ 48ਵਾਂ ਰੋਜ਼ ਫੈਸਟੀਵਲ ਹੈ, ਜਿਸ 'ਚ ਇਸ ਵਾਰ 825 ਕਿਸਮਾਂ ਦੇ ਫੁੱਲ ਦੇਖਣ ਨੂੰ ਮਿਲਣਗੇ। ਇਸ ਵਾਰ 'ਰੋਜ਼ ਫੈਸਟੀਵਲ' ਦਾ 'ਥੀਮ ਵੁਮੈਨ ਇਮਪਾਵਰਮੈਂਟ ਅਤੇ ਪਲਾਸਟਿਕ ਫਰੀ ਚੰਡੀਗੜ੍ਹ' ਰੱਖਿਆ ਗਿਆ ਹੈ। ਪਹਿਲੇ ਹੀ ਦਿਨ ਸੈਂਕੜਿਆਂ ਦੀ ਗਿਣਤੀ 'ਚ ਲੋਕ ਇਸ ਫੈਸਟੀਵਲ ਦਾ ਮਜ਼ਾ ਲੈਣ ਪੁੱਜੇ।

PunjabKesari
ਇਹ ਗਾਇਕ ਕਰਨਗੇ ਦਰਸ਼ਕਾਂ ਦਾ ਮਨੋਰੰਜਨ
3 ਦਿਨਾਂ ਤੱਕ ਚੱਲਣ ਵਾਲੇ ਇਸ ਰੋਜ਼ ਫੈਸਟੀਵਲ ਦੇ ਪਹਿਲੇ ਦਿਨ ਪੰਜਾਬੀ ਗਾਇਕ ਗੁਰਨਾਮ ਭੁੱਲਰ, ਦੂਜੇ ਦਿਨ ਐਮੀ ਵਿਰਕ ਅਤੇ ਤੀਜੇ ਦਿਨ ਸੂਫੀ ਗਾਇਕ ਸਤਿੰਦਰ ਸਰਤਾਜ ਪਰਫਾਰਮ ਕਰਨਗੇ।
'ਚਾਪਰ ਰਾਈਡ' ਦਾ ਮਿਲੇਗਾ ਮਜ਼ਾ
'ਰੋਜ਼ ਫੈਸਟੀਵਲ' 'ਚ ਇਸ ਵਾਰ ਵੱਡੀ ਗਿਣਤੀ 'ਚ ਲੋਕ ਚਾਪਰ ਰਾਈਡ ਦਾ ਮਜ਼ਾ ਲੈਣ ਪੁੱਜ ਰਹੇ ਹਨ। ਚਾਪਰ ਰਾਈਡ ਦਾ ਕਿਰਾਇਆ 1700 ਰੁਪਏ ਰੱਖਿਆ ਗਿਆ ਹੈ, ਜੋ ਕਿ ਪਿਛਲੀ ਵਾਰ ਨਾਲੋਂ 610 ਰੁਪਏ ਘੱਟ ਹੈ। ਪਿਛਲੀ ਵਾਰ ਚਾਪਰ ਰਾਈਡ ਲਈ 2310 ਰੁਪਏ ਲਏ ਗਏ ਸੀ। ਇਸ ਵਾਰ ਨੌਜਵਾਨਾਂ ਸਮੇਤ ਸੀਨੀਅਰ ਸਿਟੀਜ਼ਨ ਵੀ ਚਾਪਰ ਰਾਈਡ ਦਾ ਮਜ਼ਾ ਲੈ ਰਹੇ ਹਨ, ਜੋ ਕਿ ਸਵੇਰ ਦੇ 9 ਵਜੇ ਤੋਂ ਪਰੇਡ ਗਰਾਊਂਡ ਤੋਂ ਸ਼ੁਰੂ ਹੋ ਚੁੱਕੀ ਹੈ। ਇਹ ਰਾਈਡ ਪੂਰੇ 7 ਮਿੰਟਾਂ ਦੀ ਹੈ, ਜਿਸ 'ਚ ਹੈਲੀਕਾਪਟਰ ਸੁਖਨਾ ਲੇਕ, ਰਾਕ ਗਾਰਡਨ, ਵਿਧਾਨ ਸਭਾ, ਹਾਈਕੋਰਟ, ਕੈਪੀਟਲ ਕੰਪਲੈਕਸ ਅਤੇ ਸਟੇਡੀਅਮ ਤੋਂ ਹੁੰਦੇ ਹੋਏ ਵਾਪਸ ਪਰੇਡ ਗਰਾਊਂਡ ਤੱਕ ਆਵੇਗਾ।

PunjabKesari


Babita

Content Editor

Related News