ਸ਼ਹਿਰ ਦੇ ਕਈ ਮੁਹੱਲਿਆਂ ’ਚ ਪੂਰੀ ਰਾਤ ਬਿਜਲੀ ਰਹੀ ਗੁੱਲ

01/23/2019 9:24:14 AM

ਰੋਪੜ (ਤ੍ਰਿਪਾਠੀ)-ਪਾਵਰਕਾਮ ਵਿਭਾਗ ਵੱਲੋਂ ਸ਼ਹਿਰ ’ਚ ਬਿਜਲੀ ਵਿਭਾਗ ਵਿਚ ਸੁਧਾਰ ਲਿਆਉਣ ਲਈ ਕੇਂਦਰ ਸਰਕਾਰ ਦੀ ਸਕੀਮ ਤਹਿਤ ਕਰੋਡ਼ਾਂ ਰੁਪਏ ਖਰਚ ਕੀਤੇ ਗਏ ਹਨ, ਜਿਸ ਦੇ ਬਾਵਜੂਦ ਸ਼ਹਿਰ ਦੇ ਕਈ ਮੁਹੱਲਿਆਂ ਦੀ ਬਿਜਲੀ ਪੂਰੀ ਰਾਤ ਗੁੱਲ ਰਹੀ। ਪਾਵਰਕਾਮ ਵਿਭਾਗ ਵੱਲੋਂ ਜਿੱਥੇ ਮਹੀਨਿਆਂ ਤੱਕ ਖੰਭਿਆਂ ਅਤੇ ਤਾਰਾਂ ਦੀ ਰਿਪੇਅਰ ਲਈ ਕਈ ਘੰਟੇ ਬਿਜਲੀ ਕੱਟ ਅਤੇ ਭਾਰੀ ਰਾਸ਼ੀ ਇਕੱਠੀ ਕਰਨ ਦੇ ਬਾਵਜੂਦ ਸ਼ਹਿਰ ਦੇ ਕਈ ਫੀਡਰ ਮਾਮੂਲੀ ਮੀਂਹ ਅਤੇ ਹਵਾ ਦੇ ਚੱਲਦੇ ਹੀ ਬੰਦ ਹੋ ਜਾਂਦੇ ਹਨ, ਜਿਸ ਕਾਰਨ ਲੋਕਾਂ ਵਿਚ ਪਾਵਰਕਾਮ ਵਿਭਾਗ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ ਅਤੇ ਆਮ ਲੋਕ ਇਹ ਸੋਚ ਲਈ ਮਜਬੂਰ ਹੋ ਗਏ ਹਨ ਕਿ ਕਰੋਡ਼ਾਂ ਰੁਪਏ ਖਰਚ ਕਰਨ ਉਪਰੰਤ ਵੀ ਬਿਜਲੀ ਜੇਕਰ ਮਾਮੂਲੀ ਹਵਾ ਜਾਂ ਮੀਂਹ ਪੈਣ ’ਤੇ ਬੰਦ ਹੋ ਜਾਂਦੀ ਹੈ ਤਾਂ ਪਾਵਰਕਾਮ ਵਿਭਾਗ ਨੇ ਸੁਧਾਰ ਕਿਸ ਕੰਮ ਦਾ ਕੀਤਾ ਹੈ। ਬੀਤੀ ਰਾਤ ਮਾਮੂਲੀ ਮੀਂਹ ਪੈਣ ਤੋਂ ਬਾਅਦ ਕਰੀਬ ਸਾਢੇ 8 ਵਜੇ ਸ਼ਹਿਰ ਦੇ ਕਈ ਮੁਹੱਲਿਆਂ ਦੀ ਬਿਜਲੀ ਸਪਲਾਈ ਬੰਦ ਹੋ ਗਈ ਸੀ, ਜਿਸ ਦੀ ਸਪਲਾਈ ਅੱਜ ਸਵੇਰੇ ਕਰੀਬ ਸਵਾ 9 ਵਜੇ ਤੋਂ ਬਾਅਦ ਚਾਲੂ ਹੋਈ ਹੈ। ਫਾਲਟ ਕਰ ਕੇ ਸ਼ਹਿਰ ਦੀਆਂ ਗਲੀਆਂ-ਮੁਹੱਲਿਆਂ ’ਚ ਰਾਤ ਭਰ ਹਨੇਰਾ ਰਿਹਾ। ਇਸੇ ਤਰ੍ਹਾਂ ਜਿਨ੍ਹਾਂ ਘਰਾਂ ’ਚ ਜਨਰੇਟਰ ਅਤੇ ਇਨਵਰਟਰ ਦੀ ਸੁਵਿਧਾ ਨਹੀਂ ਹੈ, ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਠੰਡ ’ਚ ਬਿਜਲੀ ਦੀ ਮੰਗ ਘਟਣ ’ਤੇ ਵੀ ਲੱਗ ਰਹੇ ਨੇ ਬਿਜਲੀ ਦੇ ਲੰਮੇ ਕੱਟਰਾਈਸ ਮਿੱਲ ਦੇ ਮਾਲਕ ਸੁਰਿੰਦਰ ਸਰੀਨ ਨੇ ਦੱਸਿਆ ਕਿ ਠੰਡ ਦੇ ਮੌਸਮ ’ਚ ਜਦੋਂ ਬਿਜਲੀ ਦੀ ਸਪਲਾਈ ਦੀ ਮੰਗ ਕਾਫੀ ਘੱਟ ਹੁੰਦੀ ਹੈ ਤਾਂ ਬਿਜਲੀ ਸਪਲਾਈ ’ਚ ਆਉਣ ਵਾਲੀ ਖਰਾਬੀ ਵਿਭਾਗ ਦੀ ਲਾਪ੍ਰਵਾਹੀ ਨੂੰ ਹੀ ਜਗ ਜ਼ਾਹਿਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਉਹ ਲੱਖਾਂ ਰੁਪਏ ਦੀ ਬਿਜਲੀ ਬਿੱਲ ਵਿਭਾਗ ਨੂੰ ਅਦਾ ਕਰਨ ਦੇ ਬਾਵਜੂਦ ਉਨ੍ਹਾਂ ਸੁਚਾਰੂ ਰੂਪ ਨਾਲ ਬਿਜਲੀ ਨਹੀਂ ਮਿਲ ਪਾਉਂਦੀ ਹੈ। ਇਕ ਸ਼ਿਫਟ ’ਚ ਬਿਜਲੀ ਨਾ ਮਿਲਣ ਕਾਰਨ ਇਨ੍ਹਾਂ ਨੂੰ ਕਰੀਬ 20 ਹਜ਼ਾਰ ਰੁਪਏ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਖਾਦ-ਪਦਾਰਥਾਂ ਦਾ ਬਿਜ਼ਨੈੱਸ ਕਰਨ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਦਾ ਮਾਸਿਕ ਬਿੱਲ ਕਰੀਬ 1 ਲੱਖ ਰੁਪਏ ਆਉਂਦਾ ਹੈ ਪਰ ਬਿਜਲੀ ਦੀ ਸਪਲਾਈ ਠੀਕ ਢੰਗ ਨਾਲ ਨਾ ਮਿਲਣ ਕਾਰਨ ਉਨ੍ਹਾਂ ਨੂੰ ਜਨਰੇਟਰ ’ਚ ਡੀਜ਼ਲ ਫੂਕਣ ਲਈ ਮਜਬੂਰ ਹੋਣਾ ਪੈਂਦਾ ਹੈ। ਇਕ ਗ੍ਰਹਿਣੀ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਘਰ ਮਹਿਮਾਨ ਆਏ ਹੋਏ ਸਨ ਪਰ 12 ਘੰਟੇ ਤੋਂ ਵੱਧ ਸਮਾਂ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਘਰ ’ਚ ਲੱਗਾ ਇਨਵਰਟਰ ਵੀ ਲੋਅ ਹੋ ਗਿਆ, ਜਿਸ ਕਾਰਨ ਮਹਿਮਾਨਾਂ ਨੂੰ ਵੀ ਪ੍ਰੇਸ਼ਾਨੀ ਹੋਈ। ਕੀ ਕਹਿੰਦੇ ਹਨ ਐਕਸੀਅਨ ਵਿਨੇਦੀਪ ਠਾਕੁਰ ਇਸ ਸਬੰਧੀ ਪਾਵਰਕਾਮ ਵਿਭਾਗ ਦੇ ਐਕਸੀਅਨ ਵਿਨੇਦੀਪ ਠਾਕੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਕ ਸ਼ਹਿਰੀ ਫੀਡਰ ’ਚ ਬਿਜਲੀ ਲਿਸ਼ਕਣ ਦੇ ਕਰ ਕੇ ਡਿਸਕ ਫਿਊਜ਼ ਹੋ ਗਈ ਸੀ, ਜਿਸ ਦੀ ਰਿਪੇਅਰ ਵਿਚ ਜ਼ਿਆਦਾ ਸਮਾਂ ਲੱਗਣ ਕਾਰਨ ਬਿਜਲੀ ਸਪਲਾਈ ਬਹਾਲ ਕਰਨ ਵਿਚ ਦੇਰੀ ਹੋਈ।

Related News