ਲੁਧਿਆਣਾ ਦੇ ਕਾਰੋਬਾਰੀ ਤੋਂ ਸਵਾ ਲੱਖ ਲੁੱਟ ਕੇ ਲੈ ਗਏ ਬਦਮਾਸ਼, ਅੱਖਾਂ ''ਚ ਮਿਰਚਾਂ ਪਾ ਕੇ ਖੋਹ ਲਿਆ ਲੈਪਟਾਪ

Sunday, Aug 06, 2023 - 12:59 AM (IST)

ਲੁਧਿਆਣਾ ਦੇ ਕਾਰੋਬਾਰੀ ਤੋਂ ਸਵਾ ਲੱਖ ਲੁੱਟ ਕੇ ਲੈ ਗਏ ਬਦਮਾਸ਼, ਅੱਖਾਂ ''ਚ ਮਿਰਚਾਂ ਪਾ ਕੇ ਖੋਹ ਲਿਆ ਲੈਪਟਾਪ

ਲੁਧਿਆਣਾ (ਰਿਸ਼ੀ)- ਥਾਣਾ ਮਾਡਲ ਟਾਊਨ ਦੇ ਇਲਾਕੇ ਬਲਾਕ-ਏ, ਮਾਡਲ ਟਾਊਨ ਐਕਸਟੈਂਸ਼ਨ ਵਿਚ ਘਰ ਦੇ ਬਾਹਰ ਕਾਰ ਪਾਰਕ ਕਰਦੇ ਸਮੇਂ ਇਕ ਕਾਰੋਬਾਰੀ ਦੇ ਕੋਲੋਂ ਪਤਾ ਪੁੱਛਣ ਦੇ ਬਹਾਨੇ ਆਏ 3 ਬਦਮਾਸ਼ ਅੱਖਾਂ ਵਿਚ ਮਿਰਚਾਂ ਪਾ ਕੇ ਹੱਥ ਵਿਚ ਫੜੇ 2 ਬੈਗ ਲੁੱਟ ਕੇ ਲੈ ਗਏ। ਇਕ ਬੈਗ ਵਿਚ ਲੈਪਟਾਪ ਅਤੇ ਦੂਜੇ ਵਿਚ 1 ਲੱਖ 15 ਹਜ਼ਾਰ ਦੀ ਨਕਦੀ ਸੀ। ਪਤਾ ਲਗਦੇ ਹੀ ਮੌਕੇ ‘ਤੇ ਪੁੱਜੀ ਪੁਲਸ ਜਾਂਚ ਵਿਚ ਜੁਟ ਗਈ।

ਇਹ ਖ਼ਬਰ ਵੀ ਪੜ੍ਹੋ - PUBG ਖੇਡਣ ਤੋਂ ਰੋਕਣ 'ਤੇ ਆਪੇ ਤੋਂ ਬਾਹਰ ਹੋਇਆ ਪੁੱਤ, ਮਾਪਿਆਂ ਦਾ ਹੀ ਕਰ 'ਤਾ ਕਤਲ (ਵੀਡੀਓ)

ਜਾਣਕਾਰੀ ਦਿੰਦੇ ਰੋਹਿਤ ਜਿੰਦਲ (29) ਨੇ ਦੱਸਿਆ ਕਿ ਉਸ ਦਾ ਸ਼ੇਰਪੁਰ ਇਲਾਕੇ ਵਿਚ ਇਲੈਕਟ੍ਰੋਨਿਕ ਦਾ ਕਾਰੋਬਾਰ ਹੈ। ਰੋਜਾਨਾ ਵਾਂਗ ਸ਼ੁੱਕਰਵਾਰ ਰਾਤ ਲਗਭਗ 8.25 ਵਜੇ ਆਪਣੀ ਕਾਰ ਵਿਚ ਘਰ ਦੇ ਬਾਹਰ ਪੁੱਜਾ। ਜਿਵੇਂ ਹੀ ਕਾਰ ਵਿਚੋਂ ਉੱਤਰਿਆ ਤਾਂ ਦੋ ਬਦਮਾਸ਼ ਉਸ ਦੇ ਕੋਲ ਆਏ। ਇਨ੍ਹਾਂ 'ਚੋਂ ਇਕ ਪਗੜੀਧਾਰੀ ਅਤੇ ਦੂਜਾ ਕਲੀਨਸ਼ੇਵ ਸੀ ਜਦਕਿ ਤੀਜਾ ਸਾਥੀ ਬਾਈਕ ’ਤੇ ਬੈਠਾ ਹੋਇਆ ਸੀ, ਜਿਨ੍ਹਾਂ ਨੇ ਪਤਾ ਪੁੱਛਣ ਦੇ ਬਹਾਨੇ ਵਾਰਦਾਤ ਨੂੰ ਅੰਜਾਮ ਦਿੱਤਾ। ਸਾਰੀ ਹਰਕਤ ਕੋਲ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਮੌਕੇ ’ਤੇ ਪੁੱਜੀ ਪੁਲਸ ਫੁਟੇਜ ਦੇ ਸਹਾਰੇ ਮੁਲਜ਼ਮਾਂ ਦੀ ਭਾਲ ਵਿਚ ਜੁਟ ਗਈ ਹੈ।

ਇਹ ਖ਼ਬਰ ਵੀ ਪੜ੍ਹੋ - Indigo Airlines 'ਤੇ ਭੜਕੇ ਰਾਜਾ ਵੜਿੰਗ, ਫਲਾਈਟ ਦੀ ਵੀਡੀਓ ਸਾਂਝੀ ਕਰ DGCA ਤੋਂ ਕੀਤੀ ਕਾਰਵਾਈ ਦੀ ਮੰਗ

ਸਿਰ ’ਤੇ ਪੰਚ ਨਾਲ ਕੀਤੇ ਵਾਰ, ਲੱਗੇ 3 ਟਾਂਕੇ

ਰੌਬਿਨ ਨੇ ਜਦੋਂ ਬਦਮਾਸ਼ਾਂ ਦਾ ਮੁਕਾਬਲਾ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਸਿਰ ਵਿਚ ਪੰਚ ਮਾਰ ਦਿੱਤਾ ਅਤੇ ਰੌਬਿਨ ਦੀ ਪਿੱਠ ਅਤੇ ਲੱਤ ’ਤੇ ਲੋਹੇ ਦੀ ਰਾਡ ਨਾਲ ਵਾਰ ਕੀਤੇ ਜਿਸ ਤੋਂ ਬਾਅਦ ਉਹ ਲਹੂ-ਲੁਹਾਨ ਹੋ ਕੇ ਥੱਲੇ ਡਿੱਗ ਗਿਆ। ਲੁਟੇਰੇ ਹੱਥ ਵਿਚੋਂ ਦੋਵੇਂ ਬੈਗ ਖੋਹ ਕੇ ਲੈ ਗਏ। ਉਸ ਦੇ ਸਿਰ ’ਤੇ 3 ਟਾਂਕੇ ਲੱਗੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News