'ਕੋਰੋਨਾ' ਦੇ ਕਹਿਰ ਵਿਚਾਲੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਚੋਰਾਂ ਨੇ ਬੋਲਿਆ ਧਾਵਾ

Saturday, Jun 13, 2020 - 05:34 PM (IST)

'ਕੋਰੋਨਾ' ਦੇ ਕਹਿਰ ਵਿਚਾਲੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਚੋਰਾਂ ਨੇ ਬੋਲਿਆ ਧਾਵਾ

ਅੰਮ੍ਰਿਤਸਰ (ਦਲਜੀਤ ਸ਼ਰਮਾ)— ਕੋਰੋਨਾ ਦੇ ਕਹਿਰ ਦਰਮਿਆਨ ਜਲਿਆਂਵਾਲਾ ਬਾਗ ਮੈਮੋਰੀਅਲ ਹਸਪਤਾਲ 'ਚ ਚੋਰਾਂ ਨੇ ਇਕ ਵਾਰ ਫਿਰ ਤੋਂ ਧਾਵਾ ਬੋਲ ਦਿੱਤਾ। ਇਸ ਵਾਰ ਚੋਰ ਸਟੋਰ ਰੂਮ 'ਚ ਰੱਖੀ ਅੱਗ ਬੁਝਾਉਣ ਵਾਲੀ ਪੀਤਲ ਦੀਆਂ ਨੋਜਲਾਂ ਲੈ ਗਏ। ਇਸ ਘਟਨਾ ਬਾਰੇ ਉਸ ਸਮੇਂ ਪੱਤਾ ਲੱਗਾ ਜਦੋਂ ਸਵੇਰੇ ਸਫਾਈ ਕਾਮੇ ਨੇ ਗੇਟ ਦਾ ਤਾਲਾ ਖੁੱਲਿਵਆ ਵੇਖਿਆ ਅਤੇ ਅੰਦਰ ਜਾ ਕੇ ਵੇਖਿਆ ਕਿ ਸਟੋਰ ਰੂਮ 'ਚ ਰੱਖੀਆਂ ਅੱਗ ਬੁਝਾਉਣ ਵਾਲੀਆਂ ਪਿੱਤਲ ਦੀਆਂ ਨੋਜਲਾਂ ਗਾਇਬ ਸਨ। ਫਿਲਹਾਲ ਇਸ ਦੀ ਸ਼ਿਕਾਇਤ ਥਾਣਾ ਰਾਮਬਾਗ 'ਚ ਕਰ ਦਿੱਤੀ ਗਈ ਹੈ ਅਤੇ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਨਹੀਂ ਰੁਕ ਰਿਹਾ 'ਕੋਰੋਨਾ', 6 ਨਵੇਂ ਮਾਮਲੇ ਆਏ ਸਾਹਮਣੇ

ਇਕ ਮਹੀਨੇ 'ਚ ਚੌਥੀ ਘਟਨਾ
ਹੈਲਥ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ. ਰਾਕੇਸ਼ ਸ਼ਰ ਮਰਮਾ, ਪ੍ਰਧਾਨ ਦੀਪਕ ਰਾਏ, ਦੇਵਗਨ ਅਤੇ ਜਨਰਲ ਸਕੱਤਰ ਡਾ. ਸੰਜੀਵ ਆਨੰਦ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ 'ਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਉਕਤ ਲੋਕਾਂ ਦਾ ਕਹਿਣਾ ਹੈ ਕਿ ਜਾਂਚ ਕਰਨਾ ਤਾਂ ਦੂਰ ਪੁਲਸ ਮਾਮਲਾ ਤੱਕ ਦਰਜ ਨਹੀਂ ਕਰਦੀ। ਇਹੀ ਕਾਰਨ ਹੈ ਕਿ ਚੋਰਾਂ ਦੇ ਹੌਂਸਲੇ ਬੁਲੰਦ ਹੋ ਚੁੱਕੇ ਹਨ। ਉਕਤ ਲੋਕਾਂ ਮੁਤਾਬਕ ਹਾਲ ਹੀ 'ਚ ਇਕ ਮੋਟਰਸਾਈਕਲ, ਇਕ ਮਹਿਲਾ ਡਾਕਟਰ ਦਾ ਪਰਸ, ਰੁਪਏ, ਮੋਬਾਇਲ ਦੇ ਇਲਾਵਾ ਇਕ ਨਰਸ ਦਾ ਵੀ ਪਰਸ ਇਥੋਂ ਹੀ ਚੋਰੀ ਹੋ ਗਿਆ ਸੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: 31 ਸਾਲਾ ਜਨਾਨੀ ਦੀ ਸ਼ੱਕੀ ਹਾਲਾਤ 'ਚ ਮੌਤ, ਘਰ 'ਚੋਂ ਮਿਲੀ ਲਾਸ਼

ਹਸਪਤਾਲ ਦੇ ਨਿਰਮਾਣ ਸਮੇਂ ਤੋਂ ਪਈਆਂ ਸਨ ਨੋਜਲਾਂ
ਸਟੋਰ ਇੰਚਾਰਜ ਸੰਜੀਵ ਸ਼ਰਮਾ ਨੇ ਦੱਸਿਆ ਕਿ ਇਹ ਨੋਜਲਾਂ ਹਸਪਤਾਲ 'ਚ ਲੱਗੇ ਫਾਇਰ ਸਿਸਟਮ ਦੀ ਪਾਈਪ ਦੇ ਅੱਗੇ ਵਾਲੇ ਹਿੱਸੇ 'ਤੇ ਲੱਗਦੀ ਹੈ। ਇਕ ਨੋਜਲ ਦਾ ਭਾਰ ਇਕ ਕਿਲੋ ਤੋਂ ਵੱਧ ਹੈ। ਉਨ੍ਹਾਂ ਪੁਲਸ ਨੂੰ ਦੱਸਿਆ ਕਿ ਉਹ ਜਦੋਂ ਸਵੇਰੇ ਡਿਊਟੀ 'ਤੇ ਆਏ ਤਾਂ ਸਫਾਈ ਕਾਮਾ ਇਥੋਂ ਲੰਘ ਰਿਹਾ ਸੀ ਅਤੇ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਵੇਖਿਆ ਕਿ ਤਾਲਾ ਖੁੱਲ੍ਹਾ ਹੋਇਆ ਹੈ। ਇਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਵੇਖਿਆ ਤਾਂ ਰੂਮ ਦਾ ਸਾਰਾ ਰਿਕਾਰਡ ਬਿਖਰਿਆ ਪਿਆ ਹੈ। ਅੰਦਰ ਅਲਮਾਰੀ ਦਾ ਵੀ ਤਾਲਾ ਖੁੱਲ੍ਹਿਆ ਹੋਇਆ ਮਿਲਿਆ ਅਤੇ ਨੋਜਲਾਂ ਗਾਇਬ ਸਨ।
​​​​​​​ਇਹ ਵੀ ਪੜ੍ਹੋ: ਸੁਪਨਿਆਂ ਨੂੰ ਪੂਰਾ ਕਰਨ ਲਈ ਅਮਰੀਕਾ ਗਏ ਕਪੂਰਥਲੇ ਦੇ ਨੌਜਵਾਨ ਦੀ ਹਾਦਸੇ ’ਚ ਮੌਤ


author

shivani attri

Content Editor

Related News