ਲੁੱਟਾਂ-ਖੋਹਾਂ ਕਰਨ ਵਾਲਾ ਵੱਡਾ ਗਿਰੋਹ ਚੜ੍ਹਿਆ ਪੁਲਸ ਹੱਥੇ

Saturday, Aug 25, 2018 - 01:56 AM (IST)

ਲੁੱਟਾਂ-ਖੋਹਾਂ ਕਰਨ ਵਾਲਾ ਵੱਡਾ ਗਿਰੋਹ ਚੜ੍ਹਿਆ ਪੁਲਸ ਹੱਥੇ

ਮਖੂ, (ਵਾਹੀ, ਅਹੂਜਾ, ਧੰਜੂ)–ਪੁਲਸ ਥਾਣਾ ਮਖੂ ਦੇ ਨਵ-ਨਿਯੁਕਤ ਥਾਣਾ ਮੁਖੀ ਨੇ ਆਪਣੀ ਤਾਇਨਾਤੀ ਉਪਰੰਤ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਕ ਨਾਮੀ ਡਕੈਤ ਗਿਰੋਹ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਅਾਂ ਥਾਣਾ ਮੁਖੀ ਹਰਿੰਦਰ ਸਿੰਘ ਚਮੇਲੀ ਨੇ ਦੱਸਿਆ ਕਿ ਪੁਲਸ ਵੱਲੋਂ  ਗੁਪਤ ਸੁਚਨਾ ਮਿਲਣ ’ਤੇ ਕੀਤੀ ਨਾਕਾਬੰਦੀ ਦੌਰਾਨ ਏ. ਐੱਸ. ਆਈ. ਲਖਵਿੰਦਰ ਸਿੰਘ, ਏ. ਐੱਸ. ਆਈ. ਸੁਰਜੀਤ ਸਿੰਘ ਤੇ ਹੋਰ ਪੁਲਸ ਕਰਮਚਾਰੀਆਂ ਨੇ ਇਕ ਸਕਾਰਪੀਓ  ਕਾਰ ਨੂੰ ਰੋਕ ਕੇ ਕੀਤੀ ਤਲਾਸ਼ੀ ਦੌਰਾਨ  ਵਾਹਨ ਚਾਲਕ ਪੰਜਾਬ ਸਿੰਘ  ਪੁੱਤਰ ਸਰਬਜੀਤ ਸਿੰਘ ਵਾਸੀ ਤਰਨਤਾਰਨ ਤੇ ਪਰਮਬੀਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਵਾਰਡ ਨੰ. 15 ਜ਼ੀਰਾ ਨੂੰ ਕਾਬੂ ਕਰ ਕੇ  ਪੰਜਾਬ ਸਿੰਘ ਕੋਲੋਂ ਇਕ ਪਿਸਟਲ 32 ਬੋਰ, 2 ਮੈਗਜ਼ੀਨ ਤੇ 7 ਕਾਰਤੂਸ ਬਰਾਮਦ ਕੀਤੇ। ਇਸ ਤੋਂ ਇਲਾਵਾ ਇਕ ਬੇਸਬਾਲ ਵੀ ਬਰਾਮਦ ਕੀਤਾ ਗਿਆ। ਦੋਸ਼ੀਆਂ ਖਿਲਾਫ ਪਰਚਾ ਦਰਜ ਕਰਨ ਉਪਰੰਤ ਕੀਤੀ ਪੁੱਛਗਿੱਛ  ਦੌਰਾਨ ਇਨ੍ਹਾਂ ਨੇ ਅਨੇਕਾਂ ਲੁੱਟ-ਖੋਹ ਦੀਆਂ ਵਾਰਦਾਤਾਂ ਕਬੂਲ ਕੀਤੀਆਂ ਹਨ,  ਇਹ ਬੈਂਕਾਂ   ਤੇ ਮਨੀ ਚੇਂਜਰਾਂ ਨੂੰ ਵੀ ਲੁੱਟਦੇ ਸਨ । ਦੋਸ਼ੀਆਂ ਨੇ ਮੰਨਿਆ ਕਿ ਲੁੱਟ-ਖੋਹ ਦੀਆਂ ਵਾਰਦਾਤਾਂ ’ਚ ਉਨ੍ਹਾਂ ਦੇ ਨਾਲ ਸਹਿਜਾਦ ਸਿੰਘ ਪੁੱਤਰ ਨਿਰਮਨ ਸਿੰਘ, ਵਾਸੀ ਫਤਿਹ ਚੱਕ ਤੇ ਗੁਰਲਾਲ ਸਿੰਘ ਉਰਫ ਡੋਗਰ ਵਾਸੀ ਨੇਸ਼ਟਾ ਥਾਣਾ ਘਰਿੰਡਾ, ਜ਼ਿਲਾ ਅੰਮ੍ਰਿਤਸਰ ਵੀ ਸਾਥ ਦਿੰਦੇ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਵਰਣਨਯੋਗ ਹੈ ਕੇ ਇਨ੍ਹਾਂ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਪੁਲਸ ਥਾਣਾ ਮੁਖੀ ਨੇ ਦੱਸਿਆ ਕੇ ਪੁੱਛਗਿੱਛ ਜਾਰੀ ਹੈ।


Related News