ਦਿਨ-ਦਿਹਾੜੇ ਸੋਨਾ ਲੁੱਟਣ ਆਏ ਲੁਟੇਰੇ ਨੂੰ ਮਹਿਲਾ ਨੇ ਦਿਖਾਏ ਤਾਰੇ

Friday, Mar 08, 2019 - 06:39 PM (IST)

ਦਿਨ-ਦਿਹਾੜੇ ਸੋਨਾ ਲੁੱਟਣ ਆਏ ਲੁਟੇਰੇ ਨੂੰ ਮਹਿਲਾ ਨੇ ਦਿਖਾਏ ਤਾਰੇ

ਮਨੀਮਾਜਰਾ : ਮਨੀਮਾਜਰਾ ਦੇ ਮੇਨ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਇਕ ਲੁਟੇਰੇ ਨੇ ਲੁੱਟ ਦੀ ਨੀਅਤ ਨਾਲ ਮਹਿਲਾ ਦੁਕਾਨਦਾਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਹ ਲੁਟੇਰਾ ਜੈ ਦੁਰਗਾ ਨਾਂ ਦੀ ਸੁਨਿਆਰੇ ਦੀ ਦੁਕਾਨ 'ਤੇ ਗਿਆ, ਉੱਥੇ ਮਹਿਲਾ ਨੂੰ ਇਕੱਲੇ ਵੇਖ ਕੇ ਕਿੰਨੀ ਦੇਰ ਉਸ ਨਾਲ ਸੋਨਾ ਖਰੀਦਣ ਦੀ ਗੱਲ ਕਰਦਾ ਰਿਹਾ। ਫਿਰ ਇਸ ਨੇ ਮੌਕਾ ਦੇਖ ਕੇ ਮਹਿਲਾ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਹੋਈ ਦਲੇਰ ਮਹਿਲਾ ਨੇ ਲੁਟੇਰੇ ਦਾ ਮੁਕਾਬਲਾ ਕਰਦੇ ਹੋਏ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਹਮਲਾਵਰ ਲੁੱਟ ਦਾ ਇਰਾਦਾ ਛੱਡ ਕੇ ਫਰਾਰ ਗਿਆ। 
ਘਟਨਾ ਤੋਂ ਬਾਅਦ ਨੇੜਲੇ ਦੁਕਾਨਦਾਰਾਂ ਨੇ ਹਮਲਾਵਰ ਨੂੰ ਕਾਬੂ ਕਰ ਲਿਆ ਅਤੇ ਉਸਦੀ ਖੂਬ ਛਿੱਤਰ ਪਰੇਡ ਕੀਤੀ। ਫਿਲਹਾਲ ਇਸ ਹਮਲੇ ਵਿਚ ਮਹਿਲਾ ਦੁਕਾਨਦਾਰ ਫੱਟੜ ਹੈ ਪਰ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ। ਉਧਰ ਪੁਲਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News