ਲੁਟੇਰਿਆਂ ਨੇ ਸਹੁਰੇ ਅਤੇ ਜਵਾਈ ਨੂੰ ਘੇਰ ਕੇ ਪਹਿਲਾਂ ਕੀਤੀ ਕੁੱਟਮਾਰ, ਫਿਰ ਲੁੱਟਿਆ
Sunday, Mar 02, 2025 - 10:20 AM (IST)

ਲੁਧਿਆਣਾ (ਰਾਮ) : ਮਹਾਵੀਰ ਕਾਲੋਨੀ ਵਿਚ ਤਿੰਨ ਲੁਟੇਰਿਆਂ ਨੇ ਪਹਿਲਾਂ ਸਹੁਰੇ ਅਤੇ ਜਵਾਈ ਨੂੰ ਘੇਰ ਕੇ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੁੱਟਿਆ, ਫਿਰ ਉਨ੍ਹਾਂ ਤੋਂ ਮੋਬਾਈਲ ਅਤੇ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਇਸ ਮਾਮਲੇ ਵਿਚ ਥਾਣਾ ਜਮਾਲਪੁਰ ਦੀ ਪੁਲਸ ਨੇ ਤਿੰਨ ਅਣਪਛਾਤੇ ਮੁਲਜ਼ਮਾਂ ’ਤੇ ਕੇਸ ਦਰਜ ਕਰ ਲਿਆ ਹੈ। ਫਿਲਹਾਲ ਪੁਲਸ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਵੱਖ-ਵੱਖ ਥਾਈਂ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਛੇਤੀ ਕਰੋ, ਅਪਡੇਟ ਕੀਤੀ ਰਿਟਰਨ ਫਾਈਲ ਕਰਨ ਲਈ 31 ਮਾਰਚ ਹੈ ਆਖ਼ਰੀ ਤਾਰੀਖ਼
ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਰਣਜੀਤ ਸ਼ਰਮਾ ਨਿਵਾਸੀ ਕਰਨੈਲ ਕਾਲੋਨੀ ਨੇ ਦੱਸਿਆ ਕਿ ਬੀਤੀ 28 ਫਰਵਰੀ ਨੂੰ ਉਹ ਆਪਣੇ ਜਵਾਈ ਦਿਗੰਬਰ ਸ਼ਰਮਾ ਨਾਲ ਕੰਮ ਤੋਂ ਛੁੱਟੀ ਕਰ ਕੇ ਜਾ ਰਹੇ ਸਨ ਤਾਂ ਜਿਵੇਂ ਹੀ ਉਹ ਮਹਾਵੀਰ ਕਾਲੋਨੀ ਵਿਚ ਚਾਹ ਦੀ ਦੁਕਾਨ ਦੇ ਕੋਲ ਪੁੱਜੇ ਤਾਂ ਬਾਈਕ ’ਤੇ ਆਏ ਤਿੰਨ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਨ੍ਹਾਂ ਦੇ ਜਵਾਈ ਤੋਂ ਮੋਬਾਈਲ ਅਤੇ ਉਨ੍ਹਾਂ ਦਾ ਮੋਟਰਸਾਈਕਲ ਖੋਹ ਲਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸਰੀਰ ਦੇ ਇਨ੍ਹਾਂ ਉਪਰਲੇ ਹਿੱਸਿਆਂ 'ਚ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੇ ਨੇ ਹਾਰਟ ਅਟੈਕ ਦੇ ਸਾਈਲੈਂਟ ਲੱਛਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8