ਦਿਨੋਂ-ਦਿਨ ਵਧਦਾ ਜਾ ਰਿਹੈ ਲੁਟੇਰਿਆਂ ਦਾ ਹੌਸਲਾ, ਪੁਲਸ ਚੌਕੀ ਤੋਂ ਕੁਝ ਕਦਮਾਂ ਦੀ ਦੂਰੀ ''ਤੇ ਔਰਤ ਤੋਂ ਝਪਟੀ ਸੋਨੇ ਦੀ ਚੇਨ

Wednesday, Aug 21, 2024 - 04:48 AM (IST)

ਲੁਧਿਆਣਾ (ਤਰੁਣ)- ਮਹਾਨਗਰ ’ਚ ਲੁੱਟਾਂ-ਖੋਹਾਂ ਅਤੇ ਖੋਹਾਂ ਦੀਆਂ ਘਟਨਾਵਾਂ ਦਿਨੋਂ-ਦਿਨ ਵਧ ਰਹੀਆਂ ਹਨ। ਇਸੇ ਤਰ੍ਹਾਂ ਦੀ ਘਟਨਾ ਚੌਕੀ ਕੋਚਰ ਮਾਰਕੀਟ ਤੋਂ ਸਿਰਫ 200 ਮੀਟਰ ਦੀ ਦੂਰੀ ’ਤੇ ਵਾਪਰੀ। ਜਦੋਂ ਇਕ ਔਰਤ ਆਪਣੇ ਬੱਚਿਆਂ ਨਾਲ ਸਕੂਲ ਤੋਂ ਘਰ ਪਰਤ ਰਹੀ ਸੀ ਤਾਂ ਰਸਤੇ ’ਚ 2 ਨਕਾਬਪੋਸ਼ ਲੁਟੇਰਿਆਂ ਨੇ ਔਰਤ ਦੇ ਗਲੇ ’ਚੋਂ ਡੇਢ ਤੋਲੇ ਦੀ ਸੋਨੇ ਦੀ ਚੇਨ ਝਪਟ ਲਈ, ਜਿਸ ਕਾਰਨ ਔਰਤ ਅਤੇ ਬੱਚੇ ਸੜਕ ’ਤੇ ਡਿੱਗ ਪਏ, ਜਿਨ੍ਹਾਂ ਨੂੰ ਸੱਟਾਂ ਲੱਗੀਆਂ ਹਨ।

ਪੀੜਤ ਔਰਤ ਸਾਇਨਾ ਆਹੂਜਾ ਨੇ ਇਸ ਦੀ ਸ਼ਿਕਾਇਤ ਚੌਂਕੀ ਕੋਚਰ ਮਾਰਕੀਟ ਪੁਲਸ ਨੂੰ ਦਿੱਤੀ ਹੈ ਪਰ ਖ਼ਬਰ ਲਿਖੇ ਜਾਣ ਤੱਕ ਪੁਲਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ ਸੀ। ਪੀੜਤ ਔਰਤ ਦੇ ਪਤੀ ਸੰਦੀਪ ਆਹੂਜਾ ਨੇ ਦੱਸਿਆ ਕਿ ਦੁਪਹਿਰ ਸਮੇਂ ਉਸ ਦੀ ਪਤਨੀ ਬੱਚਿਆਂ ਨੂੰ ਸਕੂਲੋਂ ਲੈ ਕੇ ਘਰ ਪਰਤ ਰਹੀ ਸੀ। ਰਸਤੇ ’ਚ ਨਕਾਬਪੋਸ਼ ਲੁਟੇਰਿਆਂ ਨੇ ਉਸ ਦੀ ਪਤਨੀ ਦਾ ਪਿੱਛਾ ਕੀਤਾ ਅਤੇ ਮੌਕਾ ਪਾ ਕੇ ਉਸ ਦੇ ਗਲੇ ’ਚ ਪਾਈ ਡੇਢ ਤੋਲੇ ਸੋਨੇ ਦੀ ਚੇਨ ਝਪਟ ਲਈ।

ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਦਿਨ ਹੋ ਗਈ ਵੱਡੀ ਵਾਰਦਾਤ, ਰੱਖੜੀ ਬੰਨ੍ਹਵਾਉਣ ਭੈਣ ਕੋਲ ਆਏ ਭਰਾ ਦਾ ਗੁਆਂਢੀਆਂ ਨੇ ਕਰ'ਤਾ ਕਤਲ

ਸੰਦੀਪ ਨੇ ਖੁਦ ਪੁਲਸ ਦਾ ਕੰਮ ਕਰਦੇ ਹੋਏ ਆਸ-ਪਾਸ ਦੇ ਇਲਾਕੇ ’ਚ ਲੱਗੇ ਕੈਮਰਿਆਂ ਦੀ ਫੁਟੇਜ ਹਾਸਲ ਕਰ ਕੇ ਪੁਲਸ ਨੂੰ ਦਿੱਤੀ ਪਰ ਪੁਲਸ ਨੇ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ। ਇਸ ਸਬੰਧੀ ਕੋਚਰ ਮਾਰਕੀਟ ਇੰਚਾਰਜ ਧਰਮਪਾਲ ਨਾਲ ਸੰਪਰਕ ਕਰਨ ’ਤੇ ਪਤਾ ਲੱਗਾ ਕਿ ਉਹ ਖੁਦ ਕਿਸੇ ਵੱਡੇ ਮਾਮਲੇ ’ਚ ਰੁੱਝੇ ਹੋਏ ਹਨ। ਪੀੜਤ ਧਿਰ ਵੱਲੋਂ ਸ਼ਿਕਾਇਤ ਮਿਲੀ ਹੈ। ਪੁਲਸ ਪੜਤਾਲ ਤੋਂ ਬਾਅਦ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ- ਭੈਣਾਂ ਨੇ ਜੇਲ੍ਹ 'ਚ ਬੰਦ ਭਰਾਵਾਂ ਦੇ ਗੁੱਟ 'ਤੇ ਬੰਨ੍ਹੀ ਰੱਖੜੀ, ਇਕ-ਦੂਜੇ ਨੂੰ ਗਲ਼ੇ ਲਗਾ ਕੇ ਦੁੱਖ-ਸੁੱਖ ਕੀਤੇ ਸਾਂਝੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News