ਗੰਨ ਪੁਆਇੰਟ ’ਤੇ ਲੁਟੇਰਿਆਂ ਨੇ ਹੋਲਸੇਲ ਕਰਿਆਨਾ ਵਪਾਰੀ ਨੂੰ ਲੁੱਟਿਆ

Sunday, Apr 27, 2025 - 08:03 AM (IST)

ਗੰਨ ਪੁਆਇੰਟ ’ਤੇ ਲੁਟੇਰਿਆਂ ਨੇ ਹੋਲਸੇਲ ਕਰਿਆਨਾ ਵਪਾਰੀ ਨੂੰ ਲੁੱਟਿਆ

ਲੁਧਿਆਣਾ (ਰਾਜ) : ਜੀਵਨ ਨਗਰ ਇਲਾਕੇ ’ਚ 6 ਬਾਈਕ ਸਵਾਰ ਬਦਮਾਸ਼ਾਂ ਨੇ ਕਰਿਆਨਾ ਹੋਲਸੇਲ ਵਪਾਰੀ ਨੂੰ ਗੰਨ ਪੁਆਇੰਟ ’ਤੇ ਲੁੱਟ ਲਿਆ। ਲੁਟੇਰੇ ਦੁਕਾਨ ਤੋਂ 5000 ਰੁਪਏ ਅਤੇ ਹੋਰ ਸਾਮਾਨ ਲੈ ਗਏ। ਕਾਰੋਬਾਰੀ ਦੇ ਰੌਲਾ ਪਾਉਣ ’ਤੇ ਜਦੋਂ ਤੱਕ ਲੋਕ ਇਕੱਠੇ ਹੋਏ, ਲੁਟੇਰੇ ਫਰਾਰ ਹੋ ਚੁੱਕੇ ਸਨ। ਸੂਚਨਾ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਅਤੇ ਚੌਕੀ ਜੀਵਨ ਨਗਰ ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੂੰ ਦੁਕਾਨ ਦੇ ਅੰਦਰ ਸੀ. ਸੀ. ਟੀ. ਵੀ. ਫੁਟੇਜ ਵੀ ਮਿਲੀ ਹੈ, ਜਿਸ ਵਿਚ ਮੁਲਜ਼ਮਾਂ ਨੇ ਪਛਾਣ ਲੁਕੋਣ ਲਈ ਚਿਹਰੇ ’ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਹਾਲ ਦੀ ਘੜੀ ਪੁਲਸ ਨੇ ਅਣਪਛਾਤੇ ਲੁਟੇਰਿਆਂ ’ਤੇ ਕੇਸ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਕਰਿਆਨਾ ਵਪਾਰੀ ਨਿਤਿਨ ਨੇ ਕਿਹਾ ਕਿ ਜੀਵਨ ਨਗਰ ਇਲਾਕੇ ’ਚ ਉਸ ਦੀ ਕਰਿਆਨਾ ਹੋਲਸੇਲ ਦੀ ਦੁਕਾਨ ਹੈ। ਉਹ ਰਾਤ 9 ਵਜੇ ਸਟੋਰ ਬੰਦ ਕਰਨ ਦੀ ਤਿਆਰੀ ’ਚ ਸਨ। ਉਹ ਆਪਣਾ ਸਟਾਕ ਚੈੱਕ ਕਰਨ ਪਿੱਛੇ ਗਏ ਸਨ ਤਾਂ ਉਸੇ ਸਮੇਂ ਕਰੀਬ 6 ਹਥਿਆਰਬੰਦ ਨੌਜਵਾਨ ਦੁਕਾਨ ਦੇ ਅੰਦਰ ਲੁੱਟ-ਖੋਹ ਕਰਨ ਲਈ ਦਾਖਲ ਹੋਏ। ਲੁਟੇਰੇ 2 ਬਾਈਕਾਂ ’ਤੇ ਸਵਾਰ ਸਨ।

ਇਹ ਵੀ ਪੜ੍ਹੋ : ਫੂਡ ਸੇਫਟੀ ਵਿਭਾਗ ਵੱਲੋਂ ਲੁਧਿਆਣਾ ਦੇ ਕਾਰਖਾਨੇ ’ਚੋਂ 545 ਕਿਲੋ ਪਨੀਰ ਜ਼ਬਤ

ਬਦਮਾਸ਼ਾਂ ਨੇ ਕੱਪੜੇ ਨਾਲ ਚਿਹਰੇ ਢਕੇ ਹੋਏ ਸਨ ਤਾਂ ਕਿ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਉਨ੍ਹਾਂ ਦੇ ਹੱਥਾਂ ’ਚ ਤੇਜ਼ਧਾਰ ਹਥਿਆਰ ਅਤੇ ਪਿਸਤੌਲ ਸੀ। ਲੁਟੇਰੇ ਗੱਲੇ ’ਚੋਂ ਜਦੋਂ ਪੈਸੇ ਲੁੱਟਣ ਲੱਗੇ ਤਾਂ ਉਸ ਨੇ ਰੋਕਣ ਦਾ ਯਤਨ ਕੀਤਾ ਤਾਂ ਲੁਟੇਰਿਆਂ ਨੇ ਉਸ ਨੂੰ ਗੰਨ ਪੁਆਇੰਟ ’ਤੇ ਲੈ ਲਿਆ ਅਤੇ ਕਿਹਾ ਕਿ ਚੁੱਪ ਰਹਿ, ਨਹੀਂ ਤਾਂ ਗੋਲੀ ਮਾਰ ਦੇਵਾਂਗੇ। ਉਸ ਦੇ ਗੱਲੇ ’ਚ ਕਰੀਬ 70,000 ਰੁਪਏ ਸਨ ਪਰ ਜਲਦਬਾਜ਼ੀ ’ਚ ਲੁਟੇਰਿਆਂ ਨੇ ਗੱਲੇ ’ਚ ਹੱਥ ਮਾਰਿਆ ਅਤੇ ਕਰੀਬ 4-5 ਹਜ਼ਾਰ ਰੁਪਏ ਹੀ ਕੱਢ ਸਕੇ। ਇਸ ਤੋਂ ਬਾਅਦ ਆਸਾਨੀ ਨਾਲ ਵਾਰਦਾਤ ਕਰ ਕੇ ਫਰਾਰ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਪੁਲਸ ਚੌਕੀ ਜੀਵਨ ਨਗਰ ਨੂੰ ਸੂਚਿਤ ਕੀਤਾ। ਘਟਨਾ ਸਥਾਨ ’ਤੇ ਪੁੱਜ ਕੇ ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਲਈ। ਪੁਲਸ ਲੁਟੇਰਿਆਂ ਦੀ ਪਛਾਣ ’ਚ ਜੁੱਟ ਗਈ ਹੈ।

ਇਹ ਵੀ ਪੜ੍ਹੋ : ਪਹਿਲਗਾਮ ਅੱਤਵਾਦੀ ਹਮਲੇ ਦੀ ਜਾਂਚ ਕਰੇਗੀ NIA, ਗ੍ਰਹਿ ਮੰਤਰਾਲੇ ਨੇ ਜ਼ਿੰਮੇਵਾਰੀ ਸੌਂਪੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News