ਲੁਟੇਰਿਆਂ ਨੇ ਪਿਸਤੌਲ ਦੀ ਨੋਕ ''ਤੇ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਡੇਢ ਲੱਖ ਰੁਪਏ, ਲੈਪਟਾਪ ਤੇ ਮੋਬਾਇਲ ਲੁੱਟਿਆ

09/20/2017 6:57:06 PM

ਤਲਵੰਡੀ ਭਾਈ (ਗੁਲਾਟੀ) : ਬੁੱਧਵਾਰ ਨੂੰ ਇਕ ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ ਸਾਧੂਵਾਲਾ ਚੋਟੀਆਂ ਲਿੰਕ ਰੋਡ 'ਤੇ ਦੋ ਮੋਟਰਸਾਈਕਲਾਂ 'ਤੇ 6ਵਿਅਕਤੀਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਡੇਢ ਲੱਖ ਰੁਪਏ ਖੋਹੇ ਜਾਣ ਦਾ ਸਮਾਚਾਰ ਮਿਲਿਆ ਹੈ। ਦੱਸਿਆ ਜਾਂਦਾ ਹੈ ਕਿ ਭਾਰਤ ਫਾਈਨਾਂਸ ਕੰਪਨੀ ਦਾ ਮੁਲਾਜ਼ਮ ਦਿਨੇਸ਼ ਕੁਮਾਰ ਪੁੱਤਰ ਦੇਸ ਰਾਜ ਆਪਣੀ ਕੰਪਨੀ ਵੱਲੋਂ ਵੱਖ-ਵੱਖ ਪਿੰਡਾਂ ਵਿਚ ਕੀਤੇ ਕੇਸਾਂ ਦੀਆਂ ਕਿਸਤਾਂ ਦੇ ਪੈਸੇ ਇਕੱਠੇ ਕਰਕੇ ਸਾਧੂਵਾਲਾ ਤੋਂ ਵਾਇਆਂ ਪਿੰਡ ਚੋਟੀਆਂ ਲਿੰਕ ਰੋਡ ਰਾਹੀ ਵਾਪਸ ਪਰਤ ਰਿਹਾ ਸੀ ਕਿ ਰਸਤੇ ਵਿਚ ਪਹਿਲਾਂ ਹੀ ਖੜੇ ਦੋ ਮੋਟਰਸਾਈਕਲ ਸਵਾਰ ਛੇ ਵਿਅਕਤੀਆਂ ਨੇ ਉਸ ਤੋਂ ਪਿਸਤੌਲ ਦੀ ਨੋਕ 'ਤੇ ਡੇਢ ਲੱਖ ਰੁਪਏ ਦੀ ਨਕਦੀ, ਇਕ ਲੈਪਟਾਪ ਅਤੇ ਉਸਦੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਆਰੰਭ ਕਰ ਦਿੱਤੀ ਹੈ।


Related News