ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਚੋਰ, ਕਾਰ ’ਚੋਂ ਉਡਾਇਆ ਲੈਪਟਾਪ, ਨਕਦੀ ਤੇ ਹੋਰ ਕੀਮਤੀ ਸਾਮਾਨ

Saturday, May 04, 2024 - 12:46 PM (IST)

ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਚੋਰ, ਕਾਰ ’ਚੋਂ ਉਡਾਇਆ ਲੈਪਟਾਪ, ਨਕਦੀ ਤੇ ਹੋਰ ਕੀਮਤੀ ਸਾਮਾਨ

ਤਰਨਤਾਰਨ (ਰਮਨ)- ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਨਜ਼ਦੀਕ ਟੀ-ਪੁਆਇੰਟ ਸਰਹਾਲੀ ਰੋਡ ਵਿਖੇ ਇਕ ਵਪਾਰੀ ਦੀ ਕਾਰ ’ਚੋਂ ਚੋਰ ਵਲੋਂ ਲੈਪਟਾਪ, 20 ਹਜ਼ਾਰ ਰੁਪਏ ਦੀ ਨਕਦੀ, ਚੈੱਕ ਬੁੱਕ ਅਤੇ ਹੋਰ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਵਪਾਰੀ ਨੇ ਇਨਸਾਫ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ-  ਗੋਲਡਨ ਗੇਟ ਤੋਂ ਪੁਲਸ ਨੇ ਰੋਕੇ ਦੋ ਨੌਜਵਾਨ, ਜਦੋਂ ਤਲਾਸ਼ੀ ਲਈ ਉੱਡੇ ਹੋਸ਼

ਜਾਣਕਾਰੀ ਦਿੰਦੇ ਹੋਏ ਅਮਿਤ ਮੈਦਾਨ ਪੁੱਤਰ ਜਗਦੀਸ਼ ਮੈਦਾਨ ਨਿਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਆਪਣੇ ਭਰਾ ਵੀਨਸ ਮੈਦਾਨ ਸਣੇ ਕਾਰ ਵਿਚ ਸਵਾਰ ਹੋ ਕੋਟਕਪੁਰਾ ਜਾ ਰਹੇ ਸਨ। ਜਦੋਂ ਉਹ ਤਰਨਤਾਰਨ ਨਜ਼ਦੀਕ ਪਿੰਡ ਅਲਾਦੀਨਪੁਰ ਟੀ ਪੁਆਇੰਟ ਵਿਖੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਦਾ ਟਾਇਰ ਪੰਚਰ ਹੋ ਗਿਆ। ਜਿਸ ਦੌਰਾਨ ਉਹ ਆਪਣੀ ਕਾਰ ਨੂੰ ਇਕ ਸਾਈਡ 'ਤੇ ਖੜੀ ਕਰਕੇ ਮਸ਼ੀਨ ਦੀ ਮਦਦ ਨਾਲ ਖੁਦ ਹਵਾ ਭਰਨ ਲੱਗ ਪਏ। ਇਸ ਦੌਰਾਨ ਇਕ ਚੋਰ ਵੱਲੋਂ ਕਾਰ ਦੇ ਪਿਛਲੇ ਦਰਵਾਜ਼ੇ ਨੂੰ ਖੋਲਦੇ ਹੋਏ ਪਿਛਲੀ ਸੀਟ ਉੱਪਰ ਪਏ ਬੈਗ, ਜਿਸ ’ਚ ਲੈਪਟਾਪ, 20 ਹਜ਼ਾਰ ਰੁਪਏ ਦੀ ਨਕਦੀ, ਚੈੱਕ ਬੁੱਕ, ਪਰਸ, ਏ. ਟੀ. ਐੱਮ. ਕਾਰਡ, ਡਰਾਈਵਿੰਗ ਲਾਈਸੈਂਸ ਆਦਿ ਜ਼ਰੂਰੀ ਕਾਗਜ਼ਾਤ ਮੌਜੂਦ ਸਨ ਨੂੰ ਚੋਰੀ ਕਰ ਲਿਆ ਗਿਆ।

ਇਹ ਵੀ ਪੜ੍ਹੋ- ਚੋਣ ਡਿਊਟੀ ’ਚ ਰੁੱਝੇ ਸਾਢੇ 5 ਹਜ਼ਾਰ ਅਧਿਆਪਕ, ਸਿੱਖਿਆ ਵਿਭਾਗ ਦੀ ਦਾਖ਼ਲਾ ਮੁਹਿੰਮ ਪਈ ਮੱਠੀ

ਅਮਿਤ ਮੈਦਾਨ ਨੇ ਦੱਸਿਆ ਕਿ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਚੁੱਕੀ ਹੈ। ਉਨ੍ਹਾਂ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਵੱਡਾ ਝਟਕਾ, ਤਲਬੀਰ ਸਿੰਘ ਗਿੱਲ ਆਮ ਆਦਮੀ ਪਾਰਟੀ 'ਚ ਸ਼ਾਮਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News