ਲੁੱਟਾਂ-ਖੋਹਾਂ ਕਰਨ ਵਾਲੇ 3 ਕਾਬੂ
Friday, Jun 15, 2018 - 06:37 AM (IST)

ਫਗਵਾੜਾ, (ਹਰਜੋਤ)- ਸਤਨਾਮਪੁਰਾ ਪੁਲਸ ਨੇ ਲੁੱਟਾਂ-ਖੋਹਾਂ ਕਰਨ ਦੇ ਦੋਸ਼ 'ਚ ਤਿੰਨ ਵਿਅਕਤੀਆਂ ਨੂੰ ਧਾਰਾ 379, 379-ਬੀ ਤਹਿਤ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਰਾਜ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਖੇੜਾ, ਨਰੇਸ਼ ਕੁਮਾਰ ਉਰਫ਼ ਸਾਹਿਬ ਪੁੱਤਰ ਕੁਲਦੀਪ ਰਾਏ ਵਾਸੀ ਠੱਕਰਕੀ ਤੇ ਲਾਭ ਵਾਸੀ ਭਗਤਪੁਰਾ ਵਜੋਂ ਹੋਈ ਹੈ। ਇਨ੍ਹਾਂ ਨੂੰ ਪੁਲਸ ਨੇ ਹਦੀਆਬਾਦ ਤੋਂ ਕਾਬੂ ਕੀਤਾ ਹੈ। ਐੱਸ. ਐੱਚ. ਓ. ਨਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਤੋਂ ਚੋਰੀ ਦਾ ਮੋਟਰਸਾਈਕਲ, ਕੱਪੜੇ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ।