ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ''ਚ ''ਵੁਜ਼ੂ'' ਕਰਨ ਵਾਲੇ ਨੌਜਵਾਨ ਨੂੰ ਭੇਜਿਆ ਗਿਆ ਜੇਲ੍ਹ
Saturday, Jan 31, 2026 - 01:36 PM (IST)
ਅੰਮ੍ਰਿਤਸਰ (ਵੈੱਬ ਡੈਸਕ): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਵੁਜ਼ੂ ਕਰਨ ਵਾਲੇ ਨੌਜਵਾਨ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਅਦਾਲਤ ਵੱਲੋਂ ਮੁਲਜ਼ਮ ਸੁਭਾਨ ਰੰਗਰੇਜ਼ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਅੱਜ ਉਸ ਨੂੰ ਪੁਲਸ ਵੱਲੋਂ ਰਿਮਾਂਡ ਖ਼ਤਮ ਹੋਣ 'ਤੇ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
ਦੱਸ ਦਈਏ ਕਿ ਦਿੱਲੀ ਦਾ ਰਹਿਣ ਵਾਲਾ ਸੁਭਾਨ ਰੰਗਰੇਜ਼ 13 ਜਨਵਰੀ ਨੂੰ ਸ੍ਰੀ ਦਰਬਾਰ ਸਹਿਬ 'ਚ ਆਇਆ ਸੀ। ਇਸ ਦੌਰਾਨ ਉਸ ਨੇ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਬੈਠ ਕੇ ਵੁਜ਼ੂ ਕੀਤਾ। ਉਸ ਨੇ ਮੂੰਹ 'ਚ ਪਾਣੀ ਭਰਿਆ ਅਤੇ ਕੁਰਲੀ ਕੀਤੀ ਸੀ। ਇਸ ਤੋਂ ਬਾਅਦ ਉਹ ਦਰਬਾਰ ਸਾਹਿਬ ਕੰਪਲੈਕਸ ਵਿਚ ਘੁੰਮਦਾ ਰਿਹਾ ਅਤੇ ਉਸ ਨੇ ਇਕ ਹੋਰ ਦੋਸਤ ਤੋਂ ਵੀਡੀਓ ਸ਼ੂਟ ਕਰਵਾਇਆ ਸੀ। 24 ਜਨਵਰੀ ਨੂੰ ਯੂ. ਪੀ. ਦੇ ਗਾਜ਼ੀਆਬਾਦ 'ਚ ਨਿਹੰਗਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ ਅਤੇ ਉਸ ਬਾਅਦ ਪੁਲਸ ਦੇ ਹਵਾਲੇ ਕਰ ਦਿੱਤਾ। ਉਸ ਤੋਂ ਬਾਅਦ ਉਹ ਗਾਜ਼ੀਆਬਾਦ ਪੁਲਸ ਹਿਰਾਸਤ 'ਚ ਸੀ। ਪੰਜਾਬ ਪੁਲਸ ਵੱਲੋਂ ਉਸ ਨੂੰ ਅੰਮ੍ਰਿਤਸਰ ਲਿਆਂਦਾ ਲਿਆਂਦਾ ਗਿਆ।
ਮੁਆਫ਼ੀ ਲਈ ਜਾਰੀ ਕੀਤੀ ਸੀ ਵੀਡੀਓ
ਮੁਲਜ਼ਮ ਸੁਭਾਨ ਰੰਗਰੇਜ਼ ਨੇ ਪਹਿਲੀ ਵਾਰ 16 ਜਨਵਰੀ ਨੂੰ ਵੀਡੀਓ ਜਾਰੀ ਕੀਤਾ ਸੀ, ਜਿਸ 'ਚ ਉਸ ਨੇ ਮੁਆਫ਼ੀ ਮੰਗੀ ਸੀ। ਇਸ ਤੋਂ ਬਾਅਦ ਉਸ ਨੇ 19 ਜਨਵਰੀ ਨੂੰ ਮੁੜ 17 ਸੈਕਿੰਡ ਦਾ ਇਕ ਨਵਾਂ ਵੀਡੀਓ ਬਣਾਇਆ। ਇਸ 'ਚ ਉਸ ਨੇ ਕਿਹਾ ਕਿ ਜਦੋਂ ਉਹ ਸ੍ਰੀ ਦਰਬਾਰ ਸਾਹਿਬ 'ਚ ਗਿਆ, ਉਸ ਵੇਲੇ ਉਸ ਤੋਂ ਵੱਡੀ ਗਲਤੀ ਹੋ ਗਈ। ਇਹ ਗਲਤੀ ਉਸ ਤੋਂ ਅਨਜਾਣੇ 'ਚ ਹੋਈ ਹੈ। ਉਸ ਨੇ ਕਿਹਾ ਕਿ, 'ਮੈਨੂੰ ਮਰਿਆਦਾ ਦੀ ਪੂਰੀ ਜਾਣਕਾਰੀ ਨਹੀਂ ਸੀ। ਨਹੀਂ ਤਾਂ ਮੈਂ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਦਾ। ਤੁਸੀਂ ਮੈਨੂੰ ਆਪਣਾ ਪੁੱਤਰ ਸਮਝ ਕੇ ਆਪਣਾ ਭਰਾ ਸਮਝ ਕੇ ਮੁਆਫ਼ ਕਰ ਦਿਓ।' ਇਸ ਦੌਰਾਨ ਉਸ ਨੇ ਇਕ ਵਾਰ ਹੱਥ ਵੀ ਜੋੜੇ।
