ਮਾਂ-ਬੇਟੀ ਤੋਂ ਪਰਸ ਖੋਹਣ ਵਾਲਾ ਲੁਟੇਰਾ ਕਾਬੂ

06/13/2017 7:54:23 AM

ਫਗਵਾੜਾ, (ਜਲੋਟਾ)- ਸਕੂਟਰੀ ਸਵਾਰ ਮਾਂ-ਬੇਟੀ ਤੋਂ ਪਰਸ ਖੋਹਣ ਵਾਲੇ ਲੁਟੇਰੇ ਨੂੰ ਇਲਾਕੇ ਵਿਚੋਂ ਲੰਘ ਰਹੇ ਰਾਹਗੀਰਾਂ ਵਲੋਂ ਕਾਬੂ ਕਰ ਲਿਆ ਗਿਆ। ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਪੀੜਤਾ ਨਿਸ਼ਾ ਵਾਸੀ ਦਿਲਬਾਗ ਕਾਲੋਨੀ ਨੇ ਦੱਸਿਆ ਕਿ ਉਹ ਆਪਣੀ ਮਾਂ ਸੁਰਿੰਦਰ ਕੌਰ ਦੇ ਨਾਲ ਸਕੂਟਰੀ 'ਤੇ ਜਲੰਧਰ ਤੋਂ ਪਿੰਡ ਬੜਾ ਵਾਪਸ ਆ ਰਹੀ ਸੀ। ਇਸ ਦੌਰਾਨ ਨੈਸ਼ਨਲ ਹਾਈਵੇ ਨੰਬਰ 1 'ਤੇ ਸਥਿਤ ਕਬਾਨਾ ਕੋਲ ਉਸ ਦੀ ਮਾਂ ਤੋਂ ਬਾਈਕ ਸਵਾਰ ਪਰਸ ਖੋਹ ਕੇ ਫਰਾਰ ਹੋ ਗਿਆ ਤੇ ਇਸ ਦੇ ਬਾਅਦ ਉਸ ਦੀ ਮਾਂ ਸੜਕ 'ਤੇ ਡਿੱਗ ਗਈ।
ਇਸਦੇ ਉਪਰੰਤ ਇਲਾਕੇ 'ਚ ਗੁਜ਼ਰ ਰਹੇ ਇਕ ਰਾਹਗੀਰ ਦੀ ਮਦਦ ਨਾਲ ਦੋਸ਼ੀ ਨੂੰ ਕਾਬੂ ਕਰ ਲਿਆ। ਦੋਸ਼ੀ ਦੀ ਪਛਾਣ ਅਜੇ ਕੁਮਾਰ ਵਾਸੀ ਧੰਨੋਵਾਲੀ ਰਾਮਾ ਮੰਡੀ ਦੇ ਰੂਪ ਵਿਚ ਹੋਈ ਹੈ। ਉਸ ਕੋਲੋਂ ਪਰਸ ਬਰਾਮਦ ਕਰ ਲਿਆ ਗਿਆ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। 


Related News