ਬੱਸ ਅੱਡੇ ਤੋਂ ਸਵਾਰੀਆਂ ਦੇ ਪਰਸ ਕੱਢਣ ਵਾਲਾ ਕਾਬੂ, ਜੁਡੀਸ਼ੀਅਲ ਹਿਰਾਸਤ ''ਚ ਭੇਜਿਆ
Monday, Apr 13, 2026 - 03:57 AM (IST)
ਮੋਗਾ (ਆਜ਼ਾਦ) : ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਗਾ ਪੁਲਸ ਵਲੋਂ ਬੱਸ ਅੱਡੇ ਤੋਂ ਸਵਾਰੀਆਂ ਦੇ ਪਰਸ ਕੱਢਣ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਮੁੱਖ ਅਫਸਰ ਇੰਸਪੈਕਟਰ ਵਰੁਣ ਕੁਮਾਰ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਬੂਟਾ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦੇ ਹੋਏ ਬੱਸ ਸਟੈਂਡ ਮੋਗਾ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਪੰਕਜ ਕੁਮਾਰ ਨਿਵਾਸੀ ਵਿਸ਼ਵਕਰਮਾ ਨਗਰ ਨੇੜੇ ਰਤਨ ਸਿਨੇਮਾ ਬੱਸ ਅੱਡੇ ’ਤੇ ਜਾ ਕੇ ਸਵਾਰੀਆਂ ਦੇ ਪਰਸ ਚੋਰੀ ਕੱਢਣ ਦਾ ਆਦੀ ਹੈ ਅਤੇ ਅੱਜ ਵੀ ਉਹ ਬੱਸ ਸਟੈਂਡ ਮੋਗਾ ਵਿਚ ਖੜ੍ਹਾ ਸਵਾਰੀਆਂ ਦਾ ਪਰਸ ਕੱਢਣ ਦੀ ਤਾਂਘ ਵਿਚ ਹੈ, ਜਿਸ ’ਤੇ ਪੁਲਸ ਪਾਰਟੀ ਨੇ ਉਸ ਨੂੰ ਜਾ ਦਬੋਚਿਆ ਅਤੇ ਉਸ ਕੋਲੋਂ ਚੋਰੀ ਕੱਢੇ ਗਏ ਦੋ ਖਾਲੀ ਪਰਸ ਬਰਾਮਦ ਕੀਤੇ ਗਏ, ਜਿਸ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਸਹਾਇਕ ਥਾਣੇਦਾਰ ਬੂਟਾ ਸਿੰਘ ਵਲੋਂ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦਾ ਆਦੇਸ਼ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
