ਵਾਰਡ 32 ਤੋਂ ਸ਼ਹਿਰ ਵੱਲ ਨੂੰ ਜਾਂਦੀ ਸੜਕ ਦੀ ਹਾਲਤ ਤਰਸਯੋਗ

Monday, Oct 30, 2017 - 03:23 AM (IST)

ਵਾਰਡ 32 ਤੋਂ ਸ਼ਹਿਰ ਵੱਲ ਨੂੰ ਜਾਂਦੀ ਸੜਕ ਦੀ ਹਾਲਤ ਤਰਸਯੋਗ

ਫਗਵਾੜਾ, (ਰੁਪਿੰਦਰ ਕੌਰ)- ਵਾਰਡ ਨੰਬਰ 32 ਤੋਂ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਨੂੰ ਜਾਂਦੀ ਸੜਕ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਕਿਸੇ ਵੀ ਵਕਤ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ ਪਰ ਧਿਆਨ ਦੇਣਯੋਗ ਗੱਲ ਇਹ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਇਸੇ ਹਾਲਾਤ 'ਚ ਸੜਕ ਨੂੰ ਅੱਜ ਤਕ ਸੰਬੰਧਿਤ ਮਹਿਕਮੇ ਨੇ ਦੇਖਿਆ ਤਕ ਨਹੀਂ। ਠੀਕ ਕਰਵਾਉਣਾ ਤਾਂ ਬਾਅਦ ਦੀ ਗੱਲ ਸੀ। ਰੋਜ਼ਾਨਾ ਇਥੇ ਬਹੁਤ ਲੋਕ ਡਿੱਗਦੇ-ਢਹਿੰਦੇ ਹੀ ਘਰਾਂ ਨੂੰ ਪਹੁੰਚਦੇ ਹਨ ਪਰ ਨਾ ਹੀ ਇਥੋਂ ਦੇ ਕੌਂਸਲਰ ਤੇ ਨਾ ਹੀ ਨਗਰ ਨਿਗਮ ਨੇ ਇਸ ਬਾਰੇ ਠੋਸ ਫੈਸਲੇ ਕੀਤੇ ਹਨ। 
ਮਿਲੀ ਗ੍ਰਾਂਟ ਵਾਪਸ ਆਉਣ 'ਤੇ ਹੀ ਬਣਾਵਾਂਗੇ ਸੜਕਾਂ : ਮੇਅਰ ਅਰੁਣ ਖੋਸਲਾ
ਜਦੋਂ ਇਸ ਸੜਕ ਦੀ ਹਾਲਤ ਬਾਰੇ ਫਗਵਾੜਾ ਨਗਰ ਨਿਗਮ ਦੇ ਮੇਅਰ ਅਰੁਣ ਖੋਸਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਕਈ ਸੜਕਾਂ ਦੀ ਹਾਲਤ ਇਸੇ ਤਰ੍ਹਾਂ ਦੀ ਹੈ ਪਰ ਜਦੋਂ ਦੀ ਕਾਂਗਰਸ ਸਰਕਾਰ ਬਣੀ ਹੈ ਸਾਡੇ ਸਾਰੇ ਪੈਸੇ ਕਾਂਗਰਸ ਸਰਕਾਰ ਨੇ ਵਾਪਸ ਮੰਗਵਾ ਲਏ ਸਨ। ਅਸੀਂ ਜਲਦ ਹੀ ਆਪਣੇ ਪੈਸੇ ਵਾਪਸ ਮੰਗਵਾ ਰਹੇ ਹਾਂ, ਜਦੋਂ ਸਾਡੀ ਗ੍ਰਾਂਟ ਸਾਨੂੰ ਵਾਪਸ ਮਿਲੇਗੀ, ਅਸੀਂ ਉਦੋਂ ਹੀ ਜਨਤਾ ਲਈ ਸਭ ਸਫਲਤਾ ਸ਼ੁਰੂ ਕਰ ਦੇਵਾਂਗੇ। ਯਾਦ ਰਹੇ ਕਿ ਮੇਅਰ ਅਰੁਣ ਖੋਸਲਾ ਭਾਜਪਾ ਪਾਰਟੀ ਨਾਲ ਸੰਬੰਧਿਤ ਹਨ।


Related News