ਸੜਕ ਹਾਦਸੇ ''ਚ ਪੁਲਸ ਮੁਲਾਜ਼ਮ ਦੀ ਮੌਤ

Wednesday, Mar 21, 2018 - 05:33 PM (IST)

ਗੜ੍ਹਸ਼ੰਕਰ (ਬੈਜ ਨਾਥ)— ਬੀਤੀ ਦੇਰ ਰਾਤ ਸ਼੍ਰੀ ਆਨੰਦਪੁਰ ਸਾਹਿਬ ਰੋਡ 'ਤੇ ਪਿੰਡ ਬੋੜਾ ਨੇੜੇ ਕਿਸੀ ਅਣਪਛਾਤੇ ਵਾਹਨ ਦੀ ਚਪੇਟ 'ਚ ਆਉਣ ਨਾਲ ਪੁਲਸ ਕਾਂਸਟੇਬਲ ਦੀ ਮੌਤ ਹੋਣ ਦੀ ਖਬਰ ਹੈ। ਘਟਨਾ ਦੇਰ ਰਾਤ ਦੀ ਦੱਸੀ ਜਾਂਦੀ ਹੈ। ਮ੍ਰਿਤਕ ਪੁਲਸ ਕਰਮਚਾਰੀ ਕਮਿਸ਼ਨਰੇਟ ਪੁਲਸ ਲੁਧਿਆਣਾ ਵਿਖੇ ਤਾਇਨਾਤ ਸੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਰਾਕੇਸ਼ ਕੁਮਾਰ (30) ਪੁੱਤਰ ਗੁਰਦਿਆਲ ਚੰਦ ਨਿਵਾਸੀ ਪਿੰਡ ਰੁੜਕੀ ਖੁਰਦ ਧਾਣਾ ਪੋਜੇਵਾਲ ਆਪਣੀ ਐਕਟਿਵਾ ਨੰ. ਪੀ. ਬੀ-32-ਯੂ-9556 'ਤੇ ਲੁਧਿਆਣਾ ਤੋਂ ਪਿੰਡ ਜਾ ਰਿਹਾ ਸੀ। ਜਦੋਂ ਉਹ ਪਿੰਡ ਬੋੜਾ ਕੋਲ ਪੰਹੁਚਿਆ ਤਾਂ ਦੂਜੀ ਸਾਈਡ ਤੋਂ ਆ ਰਹੇ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ, ਉਸ ਨੂੰ ਤੁਰੰਤ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਧਾਰਾ 304 ਏ/427 ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News