ਸੜਕ ਹਾਦਸੇ ''ਚ ਇਕ ਨੌਜਵਾਨ ਦੀ ਮੌਤ
Wednesday, Jan 03, 2018 - 03:34 PM (IST)
ਬਲਾਚੌਰ (ਬੈਂਸ/ਬ੍ਰਹਮਪੁਰੀ)— ਬੀਤੀ ਰਾਤ ਕਰੀਬ 10 ਵਜੇ ਸੰਘਣੀ ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਚ ਇਕ 27 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਰੱਤੇਵਾਲ ਵਾਸੀ ਧਰਮਿੰਦਰ ਕੁਮਾਰ ਪੁੱਤਰ ਪ੍ਰੇਮ ਚੰਦ ਆਪਣੇ ਪਿੰਡ 'ਚੋਂ ਹੀ ਕਿਸੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਉਪਰੰਤ ਮੋਟਰਸਾਈਕਲ 'ਤੇ ਆਪਣੇ ਘਰ ਜਾ ਰਿਹਾ ਸੀ। ਰਸਤੇ 'ਚ ਧੁੰਦ ਕਾਰਨ ਕਿਸੇ ਤਿੱਖੇ ਮੌੜ 'ਤੇ ਲੱਗੇ ਲੋਹੇ ਦੇ ਐਂਗਲ ਵਿਚ ਵੱਜ ਕੇ ਉਸ ਦੇ ਸਿਰ 'ਚ ਡੂੰਘੀ ਸੱਟ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅੱਜ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਹੋਣ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਤਫਤੀਸ਼ੀ ਅਫਸਰ ਹੌਲਦਾਰ ਪਵਨ ਕੁਮਾਰ ਨੇ ਦੱਸਿਆ ਕਿ 174 ਸੀ. ਆਰ. ਪੀ. ਅਧੀਨ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ।
