ਖੁਸ਼ੀ-ਖੁਸ਼ੀ ਆ ਰਹੇ ਸਨ ਵਿਆਹ ਸਮਾਰੋਹ ਤੋਂ ਵਾਪਸ, ਰਸਤੇ ''ਚ ਵਾਪਰੇ ਹਾਦਸੇ ਨੇ ਲਈ ਇਕ ਦੀ ਜਾਨ (ਤਸਵੀਰਾਂ)

10/16/2017 7:01:12 PM

ਗੋਰਾਇਆ(ਮੁਨੀਸ਼)— ਨੈਸ਼ਨਲ ਹਾਈਵੇਅ 'ਤੇ ਅੱਟਾ ਨਹਿਰ ਦੇ ਕੋਲ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਿਵਲ ਹਸਪਤਾਲ ਫਿਲੌਰ ਤੋਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। 

PunjabKesari

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸੰਜੀਵ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਮਜੀਠਾ ਤੋਂ ਰਿਸ਼ਤੇਦਾਰਾਂ ਦੇ ਵਿਆਹ ਤੋਂ ਵਾਪਸ ਲੁਧਿਆਣਾ ਜਾ ਰਹੀ ਇੰਡੀਗੋ ਕਾਰ ਨੂੰ ਤੇਜ਼ ਰਫਤਾਰ ਕੈਂਟਰ ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕੈਂਟਰ ਹੋਟਲ ਦੇ ਬਾਹਰ ਖੜ੍ਹੀ ਕਾਰ, ਬਿਜਲੀ ਅਤੇ ਟੈਲੀਫੋਨ ਦੇ ਪੋਲ ਨਾਲ ਟਕਰਾਇਆ। ਇਸ ਹਾਦਸੇ 'ਚ ਕਾਰ ਡਰਾਈਵਰ ਰਣਜੀਤ ਸਿੰਘ, ਭੁਪਿੰਦਰ ਸਿੰਘ, ਸਰਬਜੀਤ ਕੌਰ, ਗੁਰਵਿੰਦਰ ਸਿੰਘ, ਛੋਟਾ ਬੱਚਾ ਕਰਨਵੀਰ ਸਿੰਘ, ਸਰਬਜੀਤ ਕੌਰ, ਕੈਂਟਰ ਦਾ ਸਹਿਚਾਲਕ ਜਗਰਾਜ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਸਪਤਾਲ 'ਚ ਗੁਰਵਿੰਦਰ ਸਿੰਘ (21) ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਸ ਨੇ ਕੈਂਟਰ ਚਾਲਕ ਜਸਵਿੰਦਰ ਸਿੰਘ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


Related News