ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ

Friday, May 01, 2026 - 12:33 PM (IST)

ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ

ਨਕੋਦਰ (ਪਾਲੀ)-ਜਲੰਧਰ ਦਿਹਾਤੀ ਪੁਲਸ ਵੱਲੋਂ ਬਾਬਾ ਮੁਰਾਦ ਸ਼ਾਹ ਦਰਬਾਰ ਨਕੋਦਰ ਵਿਖੇ ਦੋ ਦਿਨ ਹੋਣ ਵਾਲੇ ਮੇਲੇ ਦੌਰਾਨ ਵੱਡੀ ਗਿਣਤੀ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਨਤਮਸਤਕ ਹੋਣ ਲਈ ਦਰਬਾਰ 'ਤੇ ਪਹੁੰਚਦੀ ਹੈ, ਜਿਨ੍ਹਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਟ੍ਰੈਫਿਕ ਦੇ ਸੁਚੱਜੇ ਪ੍ਰਬੰਧ, ਜਨਤਕ ਦੀ ਸੁਰੱਖਿਆ ਅਤੇ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਵਿਸ਼ੇਸ਼ ਟ੍ਰੈਫਿਕ ਯੋਜਨਾ ਲਾਗੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਵੱਖ-ਵੱਖ ਸਥਾਨਾਂ ’ਤੇ ਪੁਲਸ ਦੇ ਮਜ਼ਬੂਤ ਨਾਕੇ ਸਥਾਪਤ ਕੀਤੇ ਗਏ ਹਨ ਅਤੇ ਵਾਹਨਾਂ ਦੀ ਆਵਾਜਾਈ ਲਈ ਹੇਠ ਲਿਖੇ ਰੂਟ

ਨਿਰਧਾਰਤ ਕੀਤੇ ਗਏ ਹਨ-
*ਟ੍ਰੈਫਿਕ ਡਾਇਵਰਸ਼ਨ ਅਤੇ ਰੂਟ ਯੋਜਨਾ:*
🔹 ਨੂਰਮਹਿਲ ਸਾਈਡ (ਨੂਰਮਹਿਲ ਚੌਕ)
ਨੂਰਮਹਿਲ ਚੌਕ ਤੋਂ ਨਕੋਦਰ/ਡੇਰਾ ਬਾਬਾ ਮੁਰਾਦ ਸ਼ਾਹ ਜੀ ਵੱਲ ਜਾਣ ਵਾਲੀ ਆਮ ਟ੍ਰੈਫਿਕ ਨੂੰ ਡਾਇਵਰਟ ਕਰਕੇ ਬਦਲਵੇਂ ਰੂਟਾਂ ਵੱਲ ਮੋੜਿਆ ਜਾਵੇਗਾ।
🔹 ਸ਼ੰਕਰ ਸਾਈਡ (ਸ਼ੰਕਰ ਚੌਕ-ਹਾਈਟੈਕ ਨਾਕਾ):
ਸ਼ੰਕਰ ਚੌਕ ਵਿਖੇ ਮਜ਼ਬੂਤ ਨਾਕਾ ਲਾਇਆ ਗਿਆ ਹੈ, ਜਿੱਥੋਂ ਅੱਗੇ ਸਿਰਫ਼ ਅਨੁਮਤ ਵਾਹਨਾਂ ਨੂੰ ਹੀ ਜਾਣ ਦੀ ਆਗਿਆ ਹੋਵੇਗੀ।
🔹 ਜਲੰਧਰ ਸਾਈਡ ( ਜਲੰਧਰ ਪੁਲੀ-ਹਾਈਟੈਕ ਨਾਕਾ):
ਜਲੰਧਰ ਪਾਸੋਂ ਆਉਣ ਵਾਲੀ ਟ੍ਰੈਫਿਕ ਨੂੰ ਜਲੰਧਰ ਪੁਲੀ ਤੋਂ ਬਾਈਪਾਸ ਤੇ ਹੋਰ ਬਦਲਵੇਂ ਰਸਤੇ ਰਾਹੀਂ ਡਾਇਵਰਟ ਕੀਤਾ ਜਾਵੇਗਾ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ!  ਜੀ. ਟੀ.  ਰੋਡ 'ਤੇ ਪੈਲੇਸ ਦੇ ਨੇੜੇ ਗੋਲ਼ੀਆਂ ਨਾਲ ਭੁੰਨ੍ਹਿਆ ਨੌਜਵਾਨ
🔹 ਕਪੂਰਥਲਾ ਸਾਈਡ (ਕਪੂਰਥਲਾ ਪੁਲ-ਪੁਲ ਦੇ ਹੇਠਾਂ ਮਜ਼ਬੂਤ ਨਾਕਾ)
ਕਪੂਰਥਲਾ ਪੁਲ ਹੇਠਾਂ ਮਜ਼ਬੂਤ ਨਾਕਾ ਲਾਇਆ ਗਿਆ ਹੈ, ਜਿੱਥੋਂ ਆਮ ਟ੍ਰੈਫਿਕ ਨੂੰ ਬਾਈਪਾਸ ਵੱਲ ਮੋੜਿਆ ਜਾਵੇਗਾ।
🔹 ਮਾਲੜੀ ਗੇਟ/ਹੁਸੈਨਪੁਰ ਰੋਡ (ਬਾਈਪਾਸ ਡਾਇਵਰਜ਼ਨ)-
ਮਾਲੜੀ ਗੇਟ ਅਤੇ ਹੁਸੈਨਪੁਰ ਰੋਡ ਰਾਹੀਂ ਆਉਣ ਵਾਲੀ ਟ੍ਰੈਫਿਕ ਨੂੰ ਵੀ ਬਾਈਪਾਸ ਰਾਹੀਂ ਡਾਇਵਰਟ ਕੀਤਾ ਜਾਵੇਗਾ।
🔹 ਸੰਗਤ ਲਈ ਖ਼ਾਸ ਰਸਤੇ (ਹਰਾ ਕੋਰੀਡੋਰ)
ਸਿਰਫ਼ ਸੰਗਤ ਲਈ ਵੱਖਰੇ ਰਸਤੇ ਨਿਰਧਾਰਤ ਕੀਤੇ ਗਏ ਹਨ, ਜੋ ਪੁਰਾਣੀ ਸਬਜ਼ੀ ਮੰਡੀ, ਸਿਵਲ ਹਸਪਤਾਲ, ਅੰਬੇਡਕਰ ਚੌਕ ਅਤੇ ਹੋਰ ਅੰਦਰੂਨੀ ਰਸਤੇ ਰਾਹੀਂ ਸਿੱਧੇ ਡੇਰਾ ਬਾਬਾ ਮੁਰਾਦ ਸ਼ਾਹ ਜੀ ਤੱਕ ਪਹੁੰਚਦੇ ਹਨ।

ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ DGP (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਹੋਏ ਸੇਵਾਮੁਕਤ
*ਪਾਰਕਿੰਗ ਪ੍ਰਬੰਧ:-*
- ਡੇਰਾ ਬਾਬਾ ਮੁਰਾਦ ਸ਼ਾਹ ਜੀ ਦੇ ਨੇੜੇ ਹਲਕੇ ਵਾਹਨਾਂ ਲਈ ਵੱਖ-ਵੱਖ ਪਾਰਕਿੰਗ ਸਥਾਨ ਨਿਰਧਾਰਤ
- ਭਾਰੀ ਵਾਹਨਾਂ ਲਈ ਅਲੱਗ ਪਾਰਕਿੰਗ ਸਹੂਲਤ ( ਨੂਰਮਹਿਲ ਪਾਸੇ)
- ਵੀ. ਆਈ. ਪੀ. ਵਾਹਨਾਂ ਲਈ ਦਰਬਾਰ ਦੇ ਨੇੜੇ ਵਿਸ਼ੇਸ਼ ਪਾਰਕਿੰਗ
- ਬਾਹਰ ਨਿਕਲਣ ਵਾਲੇ ਗੇਟ ਤੇ ਦਰਬਾਰ ਦੇ ਸਾਹਮਣੇ ਵਾਲੇ ਪਾਸੇ ’ਤੇ ਵੀ ਪਾਰਕਿੰਗ ਦੀ ਵਿਵਸਥਾ

 

ਇਹ ਵੀ ਪੜ੍ਹੋ: ਮੋਟਰਸਾਈਕਲ ਚੁੱਕ ਭੱਜੇ ਚੋਰ ਨੇ ਮਾਰ 'ਤੀ ਕਾਲੀ ਵੇਈਂ 'ਚ ਛਾਲ! ਵੇਈਂ 'ਚੋਂ ਕੱਢ ਲੋਕਾਂ ਨੇ ਕੁੱਟਿਆ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News