ਸੜਕ ਸੁਰੱਖਿਆ ਫੋਰਸ ਨੇ ਵਾਪਸ ਕੀਤਾ ਲੱਖਾਂ ਰੁਪਏ ਵਾਲਾ ਬੈਗ

Thursday, May 07, 2026 - 06:26 PM (IST)

ਸੜਕ ਸੁਰੱਖਿਆ ਫੋਰਸ ਨੇ ਵਾਪਸ ਕੀਤਾ ਲੱਖਾਂ ਰੁਪਏ ਵਾਲਾ ਬੈਗ

ਮੋਹਾਲੀ (ਜੱਸੀ) : ਚਪੜਚਿੜੀ ਵਿਖੇ ਪੈਟਰੋਲਿੰਗ ਦੌਰਾਨ ਏ.ਐੱਸ.ਆਈ. ਪਰਮਜੀਤ ਕੁਮਾਰ ਦੀ ਅਗਵਾਈ ਹੇਠ ਕਾਂਸਟੇਬਲ ਗੁਰਦੀਪ ਸਿੰਘ, ਗੌਰਵ ਜਾਖੜ ਤੇ ਰੇਖਾ ਰਾਣੀ ਦੀ ਟੀਮ ਨੂੰ ਇਕ ਲਾਵਾਰਿਸ ਬੈਗ ਮਿਲਿਆ। ਬੈਗ ਦੀ ਜਾਂਚ ਕਰਨ ’ਤੇ ਉਸ ’ਚ ਕਰੀਬ 2 ਲੱਖ 70 ਹਜ਼ਾਰ ਰੁਪਏ ਨਕਦ, ਆਈ.ਡੀ. ਕਾਰਡ, ਏ.ਟੀ.ਐੱਮ. ਅਤੇ ਹੋਰ ਜ਼ਰੂਰੀ ਦਸਤਾਵੇਜ਼ ਮਿਲੇ। ਟੀਮ ਨੇ ਦਸਤਾਵੇਜ਼ਾਂ ਦੇ ਆਧਾਰ ’ਤੇ ਫੋਨ ਨੰਬਰ ਹਾਸਲ ਕਰਕੇ ਬੈਗ ਦੇ ਮਾਲਿਕ ਦੀ ਭਾਲ ਕੀਤੀ। 

ਜਾਂਚ ਉਪਰੰਤ ਅਨਾਜ ਮੰਡੀ ਖਰੜ ਦੇ ਦੁਕਾਨਦਾਰ ਜਗਤਾਰ ਸਿੰਘ ਨਾਲ ਸੰਪਰਕ ਕੀਤਾ ਗਿਆ ਤੇ ਉਸ ਵੱਲੋਂ ਦੱਸੀਆਂ ਨਿਸ਼ਾਨੀਆਂ ਦੀ ਪੁਸ਼ਟੀ ਕਰਨ ਤੋਂ ਬਾਅਦ ਬੈਗ ਤੇ ਰਕਮ ਉਸ ਨੂੰ ਵਾਪਸ ਕਰ ਦਿੱਤੀ ਗਈ। ਜਗਤਾਰ ਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਸਮਾਨ ਖ਼ਰੀਦਣ ਗਿਆ ਸੀ ਅਤੇ ਰਸਤੇ ’ਚ ਉਸ ਦਾ ਬੈਗ ਡਿੱਗ ਗਿਆ ਸੀ। ਉਸ ਨੇ ਏ.ਐੱਸ.ਆਈ. ਪਰਮਜੀਤ ਕੁਮਾਰ ਤੇ ਟੀਮ ਦਾ ਧੰਨਵਾਦ ਕੀਤਾ।


author

Gurminder Singh

Content Editor

Related News