ਖੜ੍ਹੀ ਟਰਾਲੀ ''ਚ ਕੈਂਟਰ ਵੱਜਣ ਨਾਲ ਇਕ ਦੀ ਮੌਤ

04/22/2018 1:17:54 PM

ਫਗਵਾੜਾ (ਹਰਜੋਤ)— ਫਗਵਾੜਾ-ਜਲੰਧਰ ਸੜਕ 'ਤੇ ਪਿੰਡ ਚਹੇੜੂ ਨੇੜੇ ਬੀਤੇ ਦਿਨ ਕੈਂਟਰ ਅਤੇ ਟਰਾਲੀ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਗੁਰਜਿੰਦਰ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਦਿਲਪੁਰ ਸੁਭਾਨਪੁਰ ਕਪੂਰਥਲਾ ਵਜੋਂ ਹੋਈ ਹੈ। ਚਹੇੜੂ ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਗੁਰਜਿੰਦਰ ਸਿੰਘ 37 ਸਾਲਾ ਦਿੱਲੀ ਤੋਂ ਕੈਂਟਰ ਗੱਡੀ ਨੰਬਰ ਪੀ. ਬੀ. 13 ਏ. ਐੱਫ. 0544 ਲੈ ਕੇ ਜਲੰਧਰ ਵੱਲ ਜਾ ਰਿਹਾ ਸੀ ਤਾਂ ਰਸਤੇ 'ਚ ਕੈਂਟਰ ਖੜ੍ਹੀ ਟਰਾਲੀ ਨਾਲ ਟਕਰਾ ਗਿਆ। ਇਸ ਤੋਂ ਬਾਅਦ ਉਕਤ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਜਲੰਧਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।


Related News