ਧੱਕਾ ਸਟਾਰਟ ਬੱਸ ਬੇਕਾਬੂ ਹੋ ਕੇ ਕੰਧ ''ਚ ਵੱਜੀ, ਜਾਨੀ ਨੁਕਸਾਨ ਤੋਂ ਬਚਾਅ

10/17/2017 1:29:22 PM

ਸੰਗਤ ਮੰਡੀ (ਮਨਜੀਤ)-ਸੰਗਤ ਮੰਡੀ ਦੇ ਮੁੱਖ ਬੱਸ ਅੱਡੇ 'ਤੇ ਧੱਕਾ ਸਟਾਰਟ ਬੱਸ ਬੇਕਾਬੂ ਹੋ ਕੇ ਕੰਧ 'ਚ ਜਾ ਵੱਜੀ, ਜਿਸ ਕਾਰਨ ਜਿਥੇ ਕੰਧ ਡਿੱਗਣ ਕਾਰਨ ਮੋਟਰਸਾਈਕਲ ਟੁੱਟ ਗਿਆ, ਉਥੇ ਕੰਧ ਨਾਲ ਪਾਵਰਕਾਮ ਵੱਲੋਂ ਲਾਇਆ ਗਿਆ ਬਿਜਲੀ ਦਾ ਬਕਸਾ ਵੀ ਟੁੱਟ ਕੇ ਹੇਠਾਂ ਡਿੱਗ ਪਿਆ। ਇਸ ਘਟਨਾ 'ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। 

PunjabKesari
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਕ ਨਿੱਜੀ ਕੰਪਨੀ ਦੀ ਮਿੰਨੀ ਬੱਸ ਨੂੰ ਲੋਕ ਧੱਕਾ ਲਾ ਕੇ ਸਟਾਰਟ ਕਰ ਰਹੇ ਸਨ, ਜਦ ਬੱਸ ਅਚਾਨਕ ਸਟਾਰਟ ਹੋ ਗਈ ਤਾਂ ਬੱਸ ਬੇਕਾਬੂ ਹੋ ਕੇ ਡਰਾਈਵਰ ਦੇ ਵੱਸੋਂ ਬਾਹਰ ਹੋ ਗਈ, ਜਿਹੜੀ ਬੱਸ ਅੱਡੇ ਦੇ ਨਾਲ ਬਣੀ ਕੰਧ 'ਚ ਜਾ ਵੱਜੀ। ਕੰਧ ਦੇ ਮੋਟਰਸਾਈਕਲ 'ਤੇ ਡਿੱਗਣ ਕਾਰਨ ਉਸ ਦਾ ਕਾਫੀ ਨੁਕਸਾਨ ਹੋ ਗਿਆ। 
ਕੰਧ ਦੇ ਨਾਲ ਹੀ ਪਾਵਰਕਾਮ ਵੱਲੋਂ ਵੱਡਾ ਮੀਟਰ ਬਾਕਸ ਲਾਇਆ ਗਿਆ ਸੀ, ਉਹ ਵੀ ਕੰਧ ਦੇ ਵਜ਼ਨ ਕਾਰਨ ਟੁੱਟ ਕੇ ਹੇਠਾਂ ਡਿੱਗ ਪਿਆ। ਹਾਦਸੇ ਦਾ ਪਤਾ ਲੱਗਦਿਆਂ ਹੀ ਥਾਣਾ ਸੰਗਤ ਦੀ ਪੁਲਸ ਵੀ ਮੌਕੇ 'ਤੇ ਪਹੁੰਚ ਕੇ ਆਪਣੀ ਕਾਰਵਾਈ ਵਿਚ ਲੱਗ ਗਈ। 


Related News