ਟਾਂਡਾ ਵਿਖੇ ਬੇਕਾਬੂ ਹੋ ਕੇ ਪਲਟਿਆ ਗੈਸ ਨਾਲ ਭਰਿਆ ਟੈਂਕਰ, ਇੰਝ ਟਲਿਆ ਵੱਡਾ ਹਾਦਸਾ
Sunday, Mar 31, 2024 - 06:43 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਵਿਖੇ ਹਾਈਵੇਅ 'ਤੇ ਅੱਜ ਸਵੇਰੇ ਪਿੰਡ ਢਡਿਆਲਾ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਬਠਿੰਡਾ ਤੋਂ ਰਾਜੋਰੀ (ਜੰਮੂ ਕਸ਼ਮੀਰ) ਗੈਸ ਲੈ ਕੇ ਜਾ ਰਿਹਾ ਟੈਂਕਰ ਸੜਕ ਕਿਨਾਰੇ ਪਲਟ ਗਿਆ। ਗਨੀਮਤ ਰਹੀ ਕਿ ਘਰੇਲੂ ਗੈਸ (ਐੱਲ. ਪੀ. ਜੀ.) ਗੈਸ ਨਾਲ ਭਰੇ ਟੈਕਰ ਵਿੱਚੋਂ ਗੈਸ ਦਾ ਰਿਸਾਵ ਨਹੀਂ ਹੋਇਆ। ਹਾਦਸਾ ਸਵੇਰੇ 8.40 ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਕਿਸੇ ਵਾਹਨ ਵੱਲੋਂ ਸਾਈਡ ਮਾਰਨ 'ਤੇ ਟੈਂਕਰ ਦਾ ਚਾਲਕ ਆਪਣੇ ਵਾਹਨ ਦਾ ਸੰਤੁਲਨ ਗੁਆ ਬੈਠਾ ਅਤੇ ਟੈਂਕਰ ਡਿਵਾਈਡਰ ਨਾਲ ਟਕਰਾਉਂਦੇ ਹੋਏ ਸੜਕ ਕਿਨਾਰੇ ਦੂਰ ਜਾ ਕੇ ਪਲਟ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ 8 ਮਹੀਨੇ ਪਹਿਲਾ ਵਿਆਹੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ
ਇਸ ਹਾਦਸੇ ਵਿਚ ਟੈਂਕਰ ਚਾਲਕ ਮੁਹੰਮਦ ਮਹਿਫੂਜ ਪੁੱਤਰ ਮੁਹੰਮਦ ਸਲੀਮ ਅਤੇ ਉਸ ਦਾ ਭਰਾ ਮੁਹੰਮਦ ਤੁਫੀਕ ਵਾਸੀ ਰਾਜੋਰੀ ਮਾਮੂਲੀ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਥਾਣੇਦਾਰ ਤਿਲਕ ਰਾਜ, ਦਲਜੀਤ ਸਿੰਘ ਅਤੇ ਅਰਵਿੰਦਰ ਸਿੰਘ ਨੇ ਮਦਦ ਕਰਕੇ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ। ਐੱਸ. ਐੱਸ. ਐੱਫ਼ ਟੀਮ ਦੇ ਮੈਂਬਰਾਂ ਅਤੇ ਟੈਂਕਰ ਚਾਲਕ ਨੇ ਦੱਸਿਆ ਕਿ ਟੈਂਕਰ ਵਿੱਚੋਂ ਗੈਸ ਦਾ ਰਿਸਾਵ ਨਹੀਂ ਹੋਇਆ। ਹੁਣ ਮਾਹਿਰ ਟੀਮ ਬੁਲਾ ਕੇ ਸਾਵਧਾਨੀ ਦੇ ਨਾਲ ਟੈਂਕਰ ਨੂੰ ਬਾਹਰ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਭੜਕੇ MLA ਨਰਿੰਦਰ ਕੌਰ ਭਰਾਜ, ਭਾਜਪਾ ਖ਼ਿਲਾਫ਼ ਕੱਢੀ ਰੱਜ ਕੇ ਭੜਾਸ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8