ਵਿਆਹ ਦੇ 6 ਮਹੀਨਿਆਂ ਬਾਅਦ ਹੀ ਉੱਜੜੀਆਂ ਇਸ ਪਰਿਵਾਰ ਦੀਆਂ ਖੁਸ਼ੀਆਂ, ਕੁੱਖ ''ਚ ਪੱਲ ਰਿਹਾ ਸੀ ਨੰਨਾ ਮਹਿਮਾਨ (pics)

06/19/2017 6:28:35 PM

ਸੰਗਰੂਰ/ਪਟਿਆਲਾ— ਇਕ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਉੱਜੜ ਗਈਆਂ ਜਦੋਂ ਇਕ ਸੜਕ ਹਾਦਸੇ 'ਚ ਸੱਸ-ਨੂੰਹ ਦੀ ਦਰਦਨਾਕ ਮੌਤ ਹੋ ਗਈ। ਇਸ ਭਿਆਨਕ ਹਾਦਸੇ 'ਚ ਮਾਰੀ ਗਈ ਨੂੰਹ ਦਾ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਹੁਣ ਉਹ ਗਰਭਵਤੀ ਸੀ। ਇਹ ਭਿਆਨਕ ਹਾਦਸਾ ਪਟਿਆਲਾ ਦੇ ਕੋਲ ਬਹਾਦੁਰਗੜ੍ਹ ਨੇੜੇ ਵਾਪਰਿਆ। ਜ਼ਿਕਰਯੋਗ ਹੈ ਕਿ ਰਾਜਿੰਦਰਾ ਸਚਦੇਵਾ ਆਪਣੇ ਪਰਿਵਾਰ ਸਣੇ ਐਤਵਾਰ ਦੀ ਰਾਤ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਰੋਹ ਤੋਂ ਕਾਰ ਰਾਹੀਂ ਰਾਜਪੁਰਾ ਤੋਂ ਵਾਪਸ ਭਵਾਨੀਗੜ੍ਹ ਆ ਰਿਹਾ ਸੀ ਕਿ ਪਟਿਆਲਾ ਤੋਂ ਪਹਿਲਾਂ ਬਹਾਦੁਰਗੜ੍ਹ ਨੇੜੇ ਉਨ੍ਹਾਂ ਦੀ ਕਾਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ। ਹਾਦਸੇ 'ਚ ਰਾਜਿੰਦਰਾ ਸਚਦੇਵਾ, ਉਨ੍ਹਾਂ ਦਾ ਲੜਕਾ ਕਰਨ ਸਚਦੇਵਾ ਸਣੇ ਕਾਰ ਡਰਾਈਵਰ ਪ੍ਰਦੀਪ ਸਿੰਘ ਵਾਸੀ ਭਵਾਨੀਗੜ੍ਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਦੋਂਕਿ ਰਾਜਿੰਦਰਾ ਸਚਦੇਵਾ ਦੀ ਪਤਨੀ ਸਨੇਹਲਤਾ ਅਤੇ ਕਾਮਿਨੀ ਦੀ ਮੌਤ ਹੋ ਗਈ। 
ਕਾਮਿਨੀ ਦੇ ਭਰਾ ਹਰੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਸੀ ਦੇ ਬੇਟੇ ਦੇ ਵਿਆਹ ਦੀ ਪਾਰਟੀ ਸੀ, ਜਿਸ 'ਚ ਉਹ ਸਾਰੇ ਲੋਕ ਮੌਜੂਦ ਸਨ। ਦੇਰ ਰਾਤ ਉਨ੍ਹਾਂ ਦੀ ਭੈਣ ਕਾਮਿਨੀ ਅਤੇ ਉਨ੍ਹਾਂ ਦੀ ਸੱਸ ਸਨੇਹਲਤਾ, ਪਤੀ ਕਰਨ ਸਚਦੇਵਾ ਅਤੇ ਸਹੁਰਾ ਰਾਜਿੰਦਰ ਸਚਦੇਵਾ ਆਪਣੀ ਗੱਡੀ 'ਤੇ ਭਵਾਨੀਗੜ੍ਹ ਲਈ ਨਿਕਲੇ ਸਨ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ। ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੇ ਜ਼ਖਮੀਆਂ ਨੂੰ ਰਾਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਦੋਵੇਂ ਔਰਤਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਕਾਮਿਨੀ ਦਾ ਵਿਆਹ 6 ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਉਹ ਅਜੇ ਗਰਭਵਤੀ ਸੀ। ਡਰਾਈਵਰ ਮੁਤਾਬਕ ਗੱਡੀ ਦੇ ਸਾਹਮਣੇ ਕੋਈ ਅਵਾਰਾ ਜਾਨਵਰ ਆਇਆ, ਜਿਸ ਕਾਰਨ ਉਕਤ ਹਾਦਸਾ ਵਾਪਰ ਗਿਆ।


Related News