ਸੜਕ ਹਾਦਸੇ ਦੌਰਾਨ ਬਰੀਜਾ ਕਾਰ ਹੋਈ ਚਕਨਾਚੂਰ
Tuesday, Jul 23, 2024 - 02:22 PM (IST)

ਜਲਾਲਾਬਾਦ (ਬਜਾਜ) : ਸ੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇਅ ਰੋਡ ’ਤੇ ਇਕ ਬਰੀਜਾ ਕਾਰ ਸੜਕ ਹਾਦਸੇ ਦੌਰਾਨ ਚਕਨਾਚੂਰ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਲੱਧੂਵਾਲਾ ਉਤਾੜ ਪੈਟਰੋਲ ਪੰਪ ਦੇ ਨਜ਼ਦੀਕ ਇਕ ਬਰੀਜਾ ਕਾਰ ਆਪਣੀ ਸਾਈਡ ’ਤੇ ਜਾ ਰਹੀ ਸੀ ਕਿ ਸੜਕ ਦੇ ਵਿਚਕਾਰ ਕਿਸੇ ਵੱਲੋਂ ਲੱਕੜ ਦੇ ਡੰਡੇ ’ਤੇ ਕੱਪੜਾ ਟੰਗਿਆ ਹੋਇਆ ਸੀ।
ਇਸ ਨੂੰ ਦੇਖ ਕੇ ਕਾਰ ਡਰਾਈਵਰ ਨੂੰ ਇੰਝ ਲੱਗਿਆ ਕਿ ਕੋਈ ਵਿਅਕਤੀ ਸੜਕ ਦੇ ਵਿਚਕਾਰ ਆ ਗਿਆ ਹੈ। ਡਰਾਈਵਰ ਵੱਲੋਂ ਅਚਾਨਕ ਬਰੇਕ ਲਾਏ ਜਾਣ ’ਤੇ ਬਰੀਜਾ ਕਾਰ ਕਈ ਪਲਟੀਆ ਮਾਰਦੀ ਹੋਈ ਖੇਤ ’ਚ ਜਾ ਡਿੱਗੀ, ਜਿਸ ਕਾਰਨ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਪਰ ਕਾਰ ਡਰਾਈਵਰ ਵਾਲ-ਵਾਲ ਬਚ ਗਿਆ।