ਨਾਭਾ ’ਚ ਵੱਖ-ਵੱਖ ਸੜਕ ਹਾਦਸਿਆਂ ’ਚ ਇਕ ਨੌਜਵਾਨ ਦੀ ਮੌਤ, 9 ਗੰਭੀਰ ਫੱਟੜ

Thursday, Dec 02, 2021 - 03:10 PM (IST)

ਨਾਭਾ ’ਚ ਵੱਖ-ਵੱਖ ਸੜਕ ਹਾਦਸਿਆਂ ’ਚ ਇਕ ਨੌਜਵਾਨ ਦੀ ਮੌਤ, 9 ਗੰਭੀਰ ਫੱਟੜ

ਨਾਭਾ (ਜੈਨ) : ਇੱਥੇ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ 9 ਵਿਅਕਤੀਆਂ ਦੇ ਗੰਭੀਰ ਫੱਟੜ ਹੋਣ ਦੀ ਸੂਚਨਾ ਮਿਲੀ ਹੈ। ਲੱਧਾਹੇੜੀ ਟੀ-ਪੁਆਇੰਟ ਨੇੜੇ ਇਕ ਪੀ. ਆਰ. ਟੀ. ਸੀ. ਦੀ ਬੱਸ ਦੇ ਡਰਾਈਵਰ ਨੇ ਤੇਜ਼ ਰਫ਼ਤਾਰ ਨਾਲ ਕਾਰ ਵਿਚ ਟੱਕਰ ਮਾਰੀ, ਜਿਸ ਨਾਲ ਨੌਜਵਾਨ ਜਗਤਾਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਗੁਜਰਾਂ (ਥਾਣਾ ਦਿੜਬਾ) ਦੀ ਮੌਤ ਹੋ ਗਈ।

ਉਸ ਦੀ ਕਾਰ ਵਿਚ ਸਵਾਰ ਅਵਤਾਰ ਸਿੰਘ ਪੁੱਤਰ ਨਛੱਤਰ ਸਿੰਘ, ਸੰਦੀਪ ਸਿੰਘ ਪੁੱਤਰ ਕਰਮ ਸਿੰਘ ਤੇ ਮਨਪ੍ਰੀਤ ਸਿੰਘ ਪੁੱਤਰ ਅੰਮ੍ਰਿਤ ਸਿੰਘ ਗੰਭੀਰ ਫੱਟੜ ਹੋ ਗਏ। ਥਾਣਾ ਸਦਰ ਪੁਲਸ ਨੇ ਬੱਸ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਇੰਝ ਹੀ ਇਕ ਹਾਦਸਾ ਸਰਕੂਲਰ ਰੋਡ ’ਤੇ ਨਵੀਂ ਅਨਾਜ ਮੰਡੀ ਨੇੜੇ ਵਾਪਰਿਆ, ਜਿਸ ਵਿਚ ਚਾਰ ਵਿਅਕਤੀ ਗੰਭੀਰ ਫੱਟੜ ਹੋ ਗਏ, ਜਿਨ੍ਹਾਂ ਦੀ ਪਛਾਣ ਬੱਲਾ ਰਾਮ, ਕਰਮਜੀਤ ਸਿੰਘ, ਨਵੀਨ ਤੇ ਸੁਰਿੰਦਰ ਸਿੰਘ ਵਜੋਂ ਹੋਈ। ਇਹ ਹਾਦਸਾ ਦੋ ਦੁਪਹੀਆ ਵਾਹਨਾਂ ਦੀ ਟੱਕਰ ਨਾਲ ਵਾਪਰਿਆ। ਮੈਹਸ ਗੇਟ ਚੌਕ ਵਿਚ ਇਕ ਸਕੂਟਰ ਦੀ ਰੇਹੜੀ ਨਾਲ ਫੇਟ ਵੱਜਣ ’ਤੇ ਦੋ ਵਿਦਿਆਰਥੀ ਫੱਟੜ ਹੋ ਗਏ।


author

Babita

Content Editor

Related News