ਸੜਕ ਹਾਦਸੇ ''ਚ ਨੌਜਵਾਨ ਪ੍ਰੋਫੈਸਰ ਦੀ ਮੌਤ

Thursday, Oct 24, 2019 - 12:29 PM (IST)

ਸੜਕ ਹਾਦਸੇ ''ਚ ਨੌਜਵਾਨ ਪ੍ਰੋਫੈਸਰ ਦੀ ਮੌਤ

ਮਾਛੀਵਾੜਾ ਸਾਹਿਬ (ਟੱਕਰ)—ਕੱਲ ਦੇਰ ਸ਼ਾਮ ਸਥਾਨਕ ਰਾਹੋਂ ਰੋਡ 'ਤੇ ਲੱਖੋਵਾਲ ਪੁਲ ਨੇੜ੍ਹੇ ਵਾਪਰੇ ਸੜਕ ਹਾਦਸੇ ਵਿਚ ਪਿੰਡ ਬੁੱਢੇਵਾਲ ਦੇ ਨਿਵਾਸੀ ਤੇ ਨੌਜਵਾਨ ਪ੍ਰੋਫੈਸਰ ਗੁਰਸੇਵਕ ਸਿੰਘ (24) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਦਰਸ਼ਨ ਸਿੰਘ ਦਾ ਸਪੁੱਤਰ ਗੁਰਸੇਵਕ ਸਿੰਘ 2 ਮਹੀਨੇ ਪਹਿਲਾਂ ਹੀ ਦੇਸ਼ ਭਗਤ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਵਜੋਂ ਨਿਯੁਕਤ ਹੋਇਆ ਸੀ ਅਤੇ ਉਹ ਕੱਲ੍ਹ ਸ਼ਾਮ ਡਿਊਟੀ ਉਪਰੰਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਵਾਪਸ ਪਰਤ ਰਿਹਾ ਸੀ। ਪਿੰਡ ਲੱਖੋਵਾਲ ਦੇ ਪੁਲ ਨੇੜੇ ਉਸਦਾ ਮੋਟਰਸਾਈਕਲ ਇਕ ਟਰੈਕਟਰ-ਟਰਾਲੀ ਪਿੱਛੋਂ ਟਕਰਾਅ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿਚ ਗੁਰਸੇਵਕ ਸਿੰਘ ਨੂੰ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਪਰ ਉਸ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪੁਲਸ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਪਰ ਟਰੈਕਟਰ-ਟਰਾਲੀ ਚਾਲਕ ਜਤਿੰਦਰ ਸਿੰਘ ਵਾਸੀ ਕੱਚਾ ਮਾਛੀਵਾੜਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


author

Shyna

Content Editor

Related News