ਖੁਦ ਜ਼ਖਮੀਂ ਹੋ ਕੇ ਮਾਂ ਨੇ ਬੱਚੇ ਨੂੰ ਬਚਾਇਆ

Wednesday, Oct 16, 2019 - 02:20 PM (IST)

ਖੁਦ ਜ਼ਖਮੀਂ ਹੋ ਕੇ ਮਾਂ ਨੇ ਬੱਚੇ ਨੂੰ ਬਚਾਇਆ

ਖੰਨਾ : ਸਥਾਨਕ ਲਲਹੇੜੀ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਮਾਂ ਦੀ ਮਮਤਾ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਇਕ ਮਾਂ ਨੇ ਸੜਕ ਹਾਦਸੇ 'ਚ ਆਪਣੇ ਆਪ ਨੂੰ ਜ਼ਖਮੀਂ ਕਰਕੇ ਆਪਣੇ ਸਾਢੇ ਪੰਜ ਮਹੀਨੇ ਦੇ ਬੱਚੇ ਨੂੰ ਬਚਾ ਲਿਆ। ਇਸ ਹਾਦਸੇ 'ਚ ਉਸ ਦੀ ਬਾਂਹ ਦੀ ਹੱਡੀ ਵੀ ਟੁੱਟ ਗਈ, ਜਿਸ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜਦੋਂ ਅਮਰਜੋਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਪਿੰਡ ਰੌਣੀ ਇਕ ਵਿਆਹ ਦੇ ਸਮਾਗਮ 'ਚ ਹਿੱਸਾ ਲੈਣ ਉਪਰੰਤ ਮੋਟਰਸਾਈਕਲ 'ਤੇ ਪਤਨੀ ਅਵਤਾਰ ਸਿੰਘ, ਲੜਕੀ ਗੁਰਨੂਰ ਕੌਰ ਅਤੇ ਬੇਟੇ ਜਸ਼ਨਦੀਪ ਨਾਲ ਵਾਪਸ ਪਿੰਡ ਜਾ ਰਹੀ ਸੀ।

ਜਿਵੇਂ ਹੀ ਇਹ ਲੋਕ ਲਲਹੇੜੀ ਰੋਡ ਪੁਲ 'ਤੇ ਚੜ੍ਹਨ ਲੱਗੇ। ਇਸ ਦੌਰਾਨ ਸੜਕ 'ਚ ਇਕ ਟੋਏ ਕਾਰਨ ਉਨ੍ਹਾਂ ਦਾ ਵਾਹਨ ਦਾ ਸੰਤੁਲਨ ਵਿਗੜ ਗਿਆ ਅਤੇ ਇਸ ਪਰਿਵਾਰ ਦੇ ਸਾਰੇ ਲੋਕ ਸੜਕ 'ਤੇ ਜਾ ਡਿਗੇ। ਘਟਨਾ ਦੇ ਸਮੇਂ ਆਵਾਜਾਈ ਕਾਫੀ ਚੱਲ ਰਹੀ ਸੀ। ਗੋਦ 'ਚ ਚੁੱਕੇ ਸਾਢੇ ਪੰਜ ਮਹੀਨੇ ਦੇ ਜਸ਼ਨਦੀਪ ਨੂੰ ਸੱਟ ਲੱਗਣ ਤੋਂ ਬਚਾਉਣ ਲਈ ਮਾਂ ਨੇ ਆਪਣੀ ਬਾਂਹ ਨੂੰ ਢਾਲ ਬਣਾਉਂਦੇ ਹੋਏ ਬੇਟੇ ਨੂੰ ਬਚਾ ਲਿਆ। ਹਾਦਸੇ 'ਚ ਪਰਿਵਾਰ ਦੇ ਹੋਰ ਮੈਂਬਰਾਂ ਨੇ ਥੋੜ੍ਹੀ-ਬਹੁਤ ਸੱਟਾਂ ਲੱਗੀਆਂ ਹਨ।


author

Babita

Content Editor

Related News