ਭਿਆਨਕ ਸੜਕ ਹਾਦਸੇ ’ਚ ਹੋਟਲ ਕਾਰੋਬਾਰੀ ਦੇ ਮੁੰਡੇ ਦੀ ਮੌਤ, ਫ਼ਿਲਮੀ ਲੇਖਕ ਵੀ ਹੋਏ ਜ਼ਖ਼ਮੀ

Monday, Feb 01, 2021 - 10:56 AM (IST)

ਭਿਆਨਕ ਸੜਕ ਹਾਦਸੇ ’ਚ ਹੋਟਲ ਕਾਰੋਬਾਰੀ ਦੇ ਮੁੰਡੇ ਦੀ ਮੌਤ, ਫ਼ਿਲਮੀ ਲੇਖਕ ਵੀ ਹੋਏ ਜ਼ਖ਼ਮੀ

ਗੁਰੂ ਕਾ ਬਾਗ (ਭੱਟੀ) - ਬੀਤੀ ਰਾਤ ਅੰਮਿਤਸਰ ਫਤਿਹਗੜ੍ਹ ਚੂੜੀਆਂ ਰੋਡ ’ਤੇ ਹੋਏ ਇੱਕ ਭਿਆਨਕ ਸੜਕ ਹਾਦਸੇ ‘ਚ ਇੱਕ ਹੋਟਲ ਕਾਰੋਬਾਰੀ ਦੇ ਨੌਜਵਾਨ ਮੁੰਡੇ ਦੀ ਮੌਤ ਅਤੇ ਇੱਕ ਹੋਰ ਨੌਜਵਾਨ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਗੁਰਪ੍ਰਤਾਪ ਸਿੰਘ ਦੀਪੀ (23ਸਾਲ) ਪੁੱਤਰ ਸ.ਪਰਮਜੀਤ ਸਿੰਘ ਡੱਡਵਾਲ, ਜੋ ਅਮ੍ਰਿੰਤਸਰ ਤੋਂ ਆਪਣੇ ਦੋਸਤ ਚਾਰੂ ਗੁਪਤਾ ਫਿਲਮੀ ਤੇ ਨਾਟਕ (ਲੇਖਕ) ਨਾਲ ਆਪਣੀ ਇਨੋਵਾ ਗੱਡੀ (ਪੀ.ਬੀ.01-8088) ’ਤੇ ਹੋਟਲ ਫਾਰਮ ਵਿਲ੍ਹਾ ਪਿੰਡ ਪਠਾਨਨੰਗਲ ਨੂੰ ਆ ਰਹੇ ਸਨ।

ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼

ਉਨ੍ਹਾਂਦੀ ਗੱਡੀ ਪਿੰਡ ਮੁਰਾਦਪੁਰਾ ਅਤੇ ਬੱਲ ਖੁਰਦ ਵਿਚਕਾਰ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਬਿਜਲੀ ਦੇ ਦੋ ਖੰਬੇ ਤੋੜਦੀ ਹੋਈ ਸੜਕ ਤੋਂ ਹੇਠਾਂ ਜਾ ਡਿੱਗੀ। ਇਸ ਦੌਰਾਨ ਗੁਰਪ੍ਰਤਾਪ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਚਾਰੂ ਗੁਪਤਾ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਪਰ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਅਮ੍ਰਿੰਤਸਰ ਵਿਖੇ ਚਮਰੰਗ ਰੋਡ ਨਜਦੀਕ ਰਹਿੰਦਾ ਸੀ। ਮਲੇਸ਼ੀਆ ਤੇ ਹੋਰ ਦੇਸਾਂ ਵਿੱਚ ਵੀ ਉਸਦੇ ਪਿਤਾ ਦਾ ਵੱਡਾ ਹੋਟਲ ਕਾਰੋਬਾਰ ਹੈ। ਬੱਲ ਕਲਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਜੇਕਰ ਤੁਸੀਂ ਤੇ ਤੁਹਾਡੇ ਬੱਚੇ ਵੀ ਦੇਰ ਰਾਤ ਤੱਕ ਕਰਦੇ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


author

rajwinder kaur

Content Editor

Related News