ਪਿੰਡ ਸੁਲਹਾਣੀ ਦੇ ਵਸਨੀਕ ਸਾਫ-ਸਫਾਈ ਕਰਕੇ ਬਦਲਣੇ ਗਏ ਪਿੰਡ ਦੀ ਨੁਹਾਰ

11/19/2017 1:15:59 PM


ਤਲਵੰਡੀ ਭਾਈ (ਗੁਲਾਟੀ) - ਪਿੰਡ ਸੁਲਹਾਣੀ ਦੇ ਵਸਨੀਕਾਂ ਨੇ ਪਿੰਡ ਦੀ ਨੁਹਾਰ ਬਦਲਣ ਲਈ ਕਮਰ ਕੱਸ ਲਈ ਹੈ। ਪਿੰਡ ਦੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ੂਮਲੀਅਤ ਕਰਕੇ ਪਿੰਡ ਵਿਚ ਪਹਿਲਾ ਸਭਨਾ ਦਾ ਭਲਾ ਕਮੇਟੀ ਦਾ ਗਠਨ ਕੀਤਾ, ਜਿਸ ਵਿਚ ਹਰਜੀਤ ਸਿੰਘ, ਡਾ: ਪਵਿੱਤਰ ਸਿੰਘ, ਨੰਬਰਦਾਰ ਪਰਮਿੰਦਰ ਸਿੰਘ, ਅਮਰਜੀਤ ਸਿੰਘ, ਮਨਜੀਤ ਸਿੰਘ ਮੰਨਾ ਅਤੇ ਅਰਸ਼ਦੀਪ ਸਿੰਘ ਸ਼ਾਮਿਲ ਹਨ। ਇਨ੍ਹਾਂ ਨੌਜਵਾਨਾਂ ਵੱਲੋਂ ਪਿੰਡ ਦੇ ਹਰ ਇਕ ਘਰ ਦਾ ਆਲਾ-ਦੁਆਲਾਂ, ਗਲੀਆਂ-ਨਾਲੀਆਂ ਨੂੰ ਸਾਫ਼ ਸੁਥਰਾ ਰੱਖਣ ਲਈ ਜਿੱਥੇ ਹਰ ਰੋਜ ਸਵੇਰੇ 6 ਵਜੇ ਤੋਂ 7 ਵਜੇਂ ਤੱਕ ਸਫਾਈ ਕੀਤੀ ਜਾਦੀ ਹੈ, ਆਪਣੇ ਨਾਲ ਛੋਟੇ ਬੱਚਿਆਂ ਨੂੰ ਸਫਾਈ ਬਾਰੇ ਰੱਖਣ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸਫਾਈ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਤਰ੍ਹਾਂ ਦੇ ਨਾਟਕ ਵੀ ਕਰਵਾਏ ਜਾਦੇ ਹਨ। ਪਿੰਡ ਵਿਚ ਵਾਤਾਵਰਨ ਨੂੰ ਹਰਿਆਂ ਭਰਿਆਂ ਬਣਾਉਣ ਲਈ ਬੂਟੇ ਲਗਵਾਏ ਜਾ ਰਹੇ ਹਨ। ਪਿੰਡ ਵਾਸੀਆਂ ਦੀ ਸਲਾਹ ਨਾਲ ਪਿੰਡ ਦੀ ਬਿਹਤਰੀ ਲਈ ਇਸ ਕੰਮ ਨੂੰ ਹੋਰ ਅੱਗੇ ਲਿਜਾਇਆ ਜਾਵੇਗਾ।


Related News