ਪਿੰਡ ਟਾਹਲੀ ''ਚ ਵਿਧਾਇਕ ਦੀ ਚੋਣ ਮੀਟਿੰਗ ''ਚ ਹੁੱਲੜਬਾਜ਼ੀ ਤੇ ਬਲਾਕ ਪ੍ਰਧਾਨ ਨਾਲ ਕੁੱਟਮਾਰ, ਮਾਮਲਾ ਦਰਜ

Tuesday, May 21, 2024 - 11:17 AM (IST)

ਪਿੰਡ ਟਾਹਲੀ ''ਚ ਵਿਧਾਇਕ ਦੀ ਚੋਣ ਮੀਟਿੰਗ ''ਚ ਹੁੱਲੜਬਾਜ਼ੀ ਤੇ ਬਲਾਕ ਪ੍ਰਧਾਨ ਨਾਲ ਕੁੱਟਮਾਰ, ਮਾਮਲਾ ਦਰਜ

ਟਾਂਡਾ ਉੜਮੁੜ੍ਹ (ਵਰਿੰਦਰ ਪੰਡਿਤ) - ਬੀਤੇ ਦਿਨ ਬੇਟ ਇਲਾਕੇ ਦੇ ਪਿੰਡ ਟਾਹਲੀ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਕਰਨ ਗਏ ਵਿਧਾਇਕ ਜਸਵੀਰ ਸਿੰਘ ਰਾਜਾ ਦੀ ਚੋਣ ਸਭਾ ਵਿੱਚ ਹੁੱਲੜਬਾਜ਼ੀ ਕਰਨ ਅਤੇ ਬਲੋਕ ਪ੍ਰਧਾਨ ਨਾਲ ਕੁੱਟਮਾਰ ਕਰਦੇ ਹੋਏ ਪੱਗ ਲਾਉਣ ਦੇ ਦੋਸ਼ ਵਿੱਚ ਟਾਂਡਾ ਪੁਲਸ ਨੇ 15 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ ਪੁੱਤਰ ਰਿਪੂ ਦਮਨ ਸਿੰਘ ਵਾਸੀ ਪਿੰਡ ਹਰਸੀ ਪਿੰਡ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਹੈ।

ਇਹ ਵੀ ਪੜ੍ਹੋ - ਸਕੂਲ ਦਾ ਕੰਮ ਨਾ ਕਰਨ 'ਤੇ ਕਸਾਈ ਬਣਿਆ ਮਾਸਟਰ, 8 ਸਾਲਾ ਕੁੜੀ ਦੀ ਬੇਰਹਿਮੀ ਨਾਲ ਕੁੱਟਮਾਰ

ਦੱਸ ਦੇਈਏ ਕਿ  ਪੁਲਸ ਨੇ ਨਵਲ ਲਾਲ ਪੁੱਤਰ ਚਾਨਣ, ਬੁੱਧ ਰਾਮ ਪੁੱਤਰ ਦੀਪਾ, ਧਰਮਿੰਦਰ ਸਿੰਘ ਪੁੱਤਰ ਦੀਪਾ, ਸੋਨੂ ਪੁੱਤਰ ਭੁੱਲਾਰਾਮ ,ਰਾਮ ਲੁਭਾਇਆ ਪੁੱਤਰ ਪ੍ਰਕਾਸ਼, ਲਵੀ ਪੁੱਤਰ ਮਹਿੰਗਾ ,ਰਾਮ ਮੰਗਤ ਰਾਮ ਪੁੱਤਰ ਪਿਆਰਾ, ਲੋਟਾ ਪੁੱਤਰ ਰਾਵਲ, ਗੋਪੀ ਪੁੱਤਰ ਕਾਲੂ, ਪਾਲ ਸਿੰਘ ਪੁੱਤਰ ਕੈਲੂ ਵਾਸੀ ਟਾਹਲੀ, ਲੱਭਾ ਵਾਸੀ ਬਲੋ ਚੱਕ ਅਤੇ ਚਾਰ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News