ਅਜਨਾਲਾ ''ਚ ਧੂਮ-ਧਾਮ ਨਾਲ ਮਨਾਇਆ ਗਿਆ ਗਣਤੰਤਰ ਦਿਵਸ
Friday, Jan 26, 2018 - 11:19 AM (IST)

ਅਜਨਾਲਾ (ਰਮਨਦੀਪ) : ਭਾਰੀ ਧੁੰਦ ਦੇ ਬਾਵਜੂਦ ਅਜਨਾਲਾ ਦੀ ਆਈ.ਟੀ.ਆਈ. ਗਰਾਊਂਡ ਵਿਚ ਦੇਸ਼ ਦਾ 69ਵਾਂ ਗਣਤੰਤਰਤਾ ਦਿਵਸਾ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਐੱਸ. ਡੀ.ਐਮ. ਅਜਨਾਲਾ ਰਜਤ ਓਬਰਾਏ ਨੇ ਝੰਡਾ ਲਹਿਰਾਉਣ ਦੀ ਰਸਮਾ ਅਦਾ ਕੀਤੀ ਅਤੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦਿੱਤੀਆਂ ਮੁਬਾਰਕਾਂ ਦਿੱਤੀਆਂ ।
ਇਸ ਦੌਰਾਨ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਹੋਣ ਦੇ ਬਾਵਜੂਦ ਸਕੂਲੀ ਬੱਚਿਆਂ ਅਤੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਹੱਡ ਚੀਰਦੀ ਸਰਦੀ ਵੀ ਬੱਚਿਆਂ ਅਤੇ ਲੋਕਾਂ ਦੇ ਦੇਸ਼ ਪ੍ਰੇਮ ਨੂੰ ਰੋਕ ਨਹੀਂ ਸਕੀ।