ਦੋਸਤ ਦਾ ਪੇਪਰ ਦੇਣ ਆਏ ਨੌਜਵਾਨ ''ਤੇ ਕੇਸ ਦਰਜ
Wednesday, Mar 14, 2018 - 03:56 AM (IST)

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਸਿਟੀ ਦੀ ਪੁਲਸ ਨੇ ਦੋਸਤ ਦਾ ਪੇਪਰ ਦੇਣ ਆਏ ਨੌਜਵਾਨ ਵਿਨੋਦ ਕੁਮਾਰ ਵਾਸੀ ਹਰਿਆਣਾ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਿਟੀ ਪੁਲਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਲੈਕਚਰਾਰ ਹਰਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਸ਼ਹਿਰ ਦੇ ਇਕ ਸਕੂਲ 'ਚ ਪ੍ਰੀਖਿਆ ਕੇਂਦਰ 'ਤੇ ਸੁਪਰਡੈਂਟ ਵਜੋਂ ਤਾਇਨਾਤ ਹੈ। ਅਮਨਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਦਾ ਮੈਟ੍ਰਿਕ ਦੇ ਅੰਗਰੇਜ਼ੀ ਵਿਸ਼ੇ ਦਾ ਕੰਪਾਰਟਮੈਂਟ ਦਾ ਪੇਪਰ ਸੀ।
ਜਾਂਚ ਦੌਰਾਨ ਅਮਨਦੀਪ ਦੇ ਸਥਾਨ 'ਤੇ ਪ੍ਰੀਖਿਆ ਦੇਣ ਆਏ ਨੌਜਵਾਨ ਦੀ ਪਛਾਣ ਵਿਨੋਦ ਕੁਮਾਰ ਪੁੱਤਰ ਦਵਿੰਦਰ ਸਿੰਘ ਵਾਸੀ ਹਰਿਆਣਾ ਵਜੋਂ ਹੋਈ। ਇਸ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ। ਪੁਲਸ ਨੇ ਉਸ ਖਿਲਾਫ਼ ਧਾਰਾ 419 ਤੇ 420 ਅਧੀਨ ਕੇਸ ਦਰਜ ਕਰ ਲਿਆ ਹੈ।