ਕੁੱਟਮਾਰ ਕਰਨ ਵਾਲੇ 5 ਵਿਅਕਤੀਆਂ ’ਤੇ ਪਰਚਾ ਦਰਜ
Thursday, Aug 21, 2025 - 05:06 PM (IST)

ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਅਮੀਰਖਾਸ ਪੁਲਸ ਨੇ ਕੁੱਟਮਾਰ ਕਰਨ ਵਾਲੇ 5 ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਵਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਦੀਪ ਉਰਫ਼ ਬੱਗੀ ਪੁੱਤਰ ਬੂਟਾ ਸਿੰਘ ਵਾਸੀ ਸੁਆਹਵਾਲਾ ਢਾਣੀ ਡੰਗਰ ਸਿੰਘ ਵਾਲੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 13-08-2025 ਨੂੰ ਰਾਤ ਕਰੀਬ 9 ਵਜੇ ਗੁਰਜੰਟ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਚੱਕ ਕਾਠਗੜ ਉਰਫ ਹਿਸਾਨ ਵਾਲਾ, ਅਮਨਦੀਪ ਸਿੰਘ ਪੁੱਤਰ ਸੁੰਦਰ ਸਿੰਘ, ਰਮਨਦੀਪ ਸਿੰਘ ਪੁੱਤਰ ਸੁੰਦਰ ਸਿੰਘ, ਪ੍ਰੇਮ ਸਿੰਘ ਪੁੱਤਰ ਮਹਿਤਾਬ ਸਿੰਘ, ਬਲਵਿੰਦਰ ਸਿੰਘ ਪੁੱਤਰ ਦੇਸ ਸਿੰਘ ਵਾਸੀ ਚੱਕ ਸੁਵਾਹ ਵਾਲਾ ਵਲੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਉਸ ਨਾਲ ਕੁੱਟਮਾਰ ਕਰ ਕੇ ਸੱਟਾਂ ਮਾਰੀਆਂ।
ਇਸ ’ਤੇ ਉਹ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਜਲਾਲਾਬਾਦ ਦਾਖ਼ਲ ਹੋਇਆ ਸੀ ਤੇ ਫਿਰ ਫਰੀਦਕੋਟ ਮੈਡੀਕਲ ਕਾਲਜ ਤੇ ਫਿਰ ਏਮਜ ਹਸਤਪਾਲ ਬਠਿੰਡਾ ਦਾਖ਼ਲ ਰਿਹਾ ਹੈ। ਹੁਣ ਉਹ ਛੁੱਟੀ ਲੈ ਕੇ ਪੁਲਸ ਕੋਲ ਪਹੁੰਚਿਆ ਤੇ ਆਪਣੇ ਬਿਆਨ ਲਿਖਾਏ। ਪੁਲਸ ਨੇ ਪੰਜਾਂ ਵਿਅਕਤੀਆਂ ’ਤੇ ਪਰਚਾ ਦਰਜ ਕਰ ਲਿਆ ਹੈ।