ਰੰਜਿਸ਼ ਕਾਰਨ ਜੀਜੇ-ਸਾਲੇ ਦੀ ਕੀਤੀ ਕੁੱਟਮਾਰ, 4 ਖ਼ਿਲਾਫ਼ ਕੇਸ ਦਰਜ

Thursday, Aug 07, 2025 - 05:21 PM (IST)

ਰੰਜਿਸ਼ ਕਾਰਨ ਜੀਜੇ-ਸਾਲੇ ਦੀ ਕੀਤੀ ਕੁੱਟਮਾਰ, 4 ਖ਼ਿਲਾਫ਼ ਕੇਸ ਦਰਜ

ਗੁਰੂਹਰਸਹਾਏ (ਸਿਕਰੀ, ਕਾਲੜਾ, ਸੁਨੀਲ ਵਿਕੀ) : ਲੱਖੋਕੇ ਬਹਿਰਾਮ ਅਧੀਨ ਆਉਂਦੇ ਪਿੰਡ ਝੋਕ ਮੋਹੜੇ ਵਿਖੇ ਰੰਜਿਸ਼ ਕਾਰਨ ਜੀਜੇ-ਸਾਲੇ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਥਾਣਾ ਲੱਖੋਕੇ ਬਹਿਰਾਮ ਪੁਲਸ ਨੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸੰਦੀਪ ਸਿੰਘ ਪੁੱਤਰ ਬੀਰਾ ਸਿੰਘ ਵਾਸੀ ਝੋਕ ਮੋਹੜੇ ਨੇ ਦੱਸਿਆ ਕਿ 29 ਜੁਲਾਈ 2025 ਨੂੰ ਕਰੀਬ 10 ਵਜੇ ਰਾਤ ਮੁਲਜ਼ਮ ਗੁਰਮੀਤ ਸਿੰਘ ਉਰਫ਼ ਕਾਕੂ ਪੁੱਤਰ ਅਨੈਤ, ਬਲਵੀਰ ਸਿੰਘ ਉਰਫ਼ ਟਿੰਕੂ ਪੁੱਤਰ ਮੰਗਲ ਸਿੰਘ, ਮੇਜੂ ਪੁੱਤਰ ਰੂੜਾ ਅਤੇ ਲੱਖਾ ਸਿੰਘ ਪੁੱਤਰ ਜੀਤ ਸਿੰਘ ਵਾਸੀਅਨ ਝੋਕ ਮੋਹੜੇ ਦਾਣਾ ਮੰਡੀ ਕਾਲੋਨੀ ਨੇ ਉਸ ਦੀ ਅਤੇ ਉਸ ਦੇ ਜੀਜੇ ਅਜੈਵੀਰ ਸਿੰਘ ਦੀ ਮੁਸੱਲਾ ਹਥਿਆਰਾਂ ਨਾਲ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ।

ਵਜ੍ਹਾ ਰੰਜਿਸ਼ ਇਹ ਹੈ ਕਿ ਜਦੋਂ ਪਿੰਡ ਦੇ ਸਾਰੇ ਲੋਕ ਮੰਗਲ ਸਿੰਘ ਦੇ ਭਤੀਜੇ ਸ਼ੇਰਾ ਨੂੰ ਚੋਰੀ ਕਰਨ ’ਤੇ ਚੋਰ ਕਹਿ ਰਹੇ ਸਨ ਤਾਂ ਉਨ੍ਹਾਂ ਨੇ ਵੀ ਮੰਗਲ ਸਿੰਘ ਦੇ ਭਤੀਜੇ ਸ਼ੇਰਾ ਨੂੰ ਚੋਰ ਕਿਹਾ ਸੀ। ਸੰਦੀਪ ਸਿੰਘ ਨੇ ਦੱਸਿਆ ਕਿ ਇਸੇ ਰੰਜਿਸ਼ ਕਾਰਨ ਉਕਤ ਮੁਲਜ਼ਮਾਂ ਨੇ ਉਸ ਦੀ ਅਤੇ ਉਸ ਦੇ ਜੀਜੇ ਦੀ ਕੁੱਟਮਾਰ ਕੀਤੀ। ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਮਮਦੋਟ ਵਿਖੇ ਚੱਲ ਰਿਹਾ ਹੈ।


author

Babita

Content Editor

Related News