ਵਿਅਕਤੀ ’ਤੇ ਹਮਲਾ ਕਰਨ ਵਾਲੇ 4 ਜਣਿਆਂ ਖ਼ਿਲਾਫ਼ ਮਾਮਲਾ ਦਰਜ
Saturday, Aug 16, 2025 - 01:13 PM (IST)

ਫਾਜ਼ਿਲਕਾ (ਨਾਗਪਾਲ) : ਥਾਣਾ ਸਿਟੀ ਫਾਜ਼ਿਲਕਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸ 'ਤੇ ਹਮਲਾ ਕਰਨ ਵਾਲੇ 3 ਪਛਾਤੇ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਹਰਪ੍ਰੀਤ ਸਿੰਘ ਵਾਸੀ ਫਾਜ਼ਿਲਕਾ ਨੇ ਦੱਸਿਆ ਕਿ 12 ਅਗਸਤ ਨੂੰ ਉਹ ਆਪਣੇ ਘਰ ਵੱਲ ਜਾ ਰਿਹਾ ਸੀ ਕਿ ਰਸਤੇ ’ਚ ਜਸਨਪ੍ਰੀਤ ਸਿੰਘ ਵਾਸੀ ਫਾਜ਼ਿਲਕਾ, ਜਸਵਿੰਦਰ ਸਿੰਘ ਅਤੇ ਸਵਰਨ ਸਿੰਘ ਵਾਸੀ ਕੋਠਾ ਠੱਗਣੀ ਅਤੇ ਇਕ ਨਾ ਮਲੂਮ ਵਿਅਕਤੀ ਕਾਰ ’ਚ ਸਵਾਰ ਸਨ।
ਉਨ੍ਹਾਂ ਨੇ ਉਸ ਉੱਪਰ ਪਿਸਤੌਲ ਅਤੇ ਕਾਪੇ ਨਾਲ ਹਮਲਾ ਕਰ ਦਿੱਤਾ। ਇਸ ’ਤੇ ਉਸ ਨੇ ਆਪਣੀ ਜਾਨ ਬਚਾਉਦਿਆਂ ਕਿਸੇ ਦੇ ਘਰ ਸ਼ਰਨ ਲਈ। ਪੁਲਸ ਨੇ ਬਿਆਨ ਦੇ ਆਧਾਰ ’ਤੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।