ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਵਾਲੇ ਖਿਲਾਫ਼ ਕੇਸ ਦਰਜ
Saturday, Feb 03, 2018 - 04:31 PM (IST)
ਬਟਾਲਾ (ਸੈਂਡੀ) - ਬਟਾਲਾ ਵਿਖੇ ਲੜਕੀ ਨੂੰ ਵਿਆਹ ਦਾ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਦੇ ਏ. ਐਸ. ਆਈ ਮਦਨ ਲਾਲ ਨੇ ਦੱਸਿਆ ਕਿ ਕ੍ਰਿਸ਼ਨ ਕੁਮਾਰ ਪੁੱਤਰ ਸਰਦੀਰ ਲਾਲ ਵਾਸੀ ਸ੍ਰੀ ਹਰਗੋਬਿੰਦਪੁਰ ਨੇ ਥਾਣਾ ਵਿਖੇ ਰਿਪੋਰਟ ਦਰਜ ਕਰਵਾਈ ਹੈ, ਕਿ ਉਹ ਸ਼ੁੱਕਰਵਾਰ ਸ਼ਾਮ ਆਪਣੇ ਘਰ ਪਰਿਵਾਰ ਸਮੇਤ ਟੀ.ਵੀ. ਦੇਖ ਰਿਹਾ ਸੀ। ਉਸਦੀ 16 ਸਾਲਾ ਪੋਤਰੀ ਜੋ ਬਾਥਰੂਮ ਕਰਨ ਗਈ, ਵਾਪਸ ਨਹੀਂ ਆਈ। ਜਦ ਮੈਂ ਬਾਹਰ ਜਾ ਕੇ ਦੇਖਿਆ, ਤਾਂ ਉਹ ਬਾਥਰੂਮ 'ਚ ਨਹੀਂ ਸੀ। ਜਿਸ ਦੀ ਕਾਫ਼ੀ ਸਮੇਂ ਤੱਕ ਭਾਲ ਕੀਤੀ ਪਰ ਉਸ ਦਾ ਪਤਾ ਨਹੀਂ ਚੱਲਿਆ। ਉਨ੍ਹਾਂ ਦੱਸਿਆ ਕਿ ਉਸ ਨੂੰ ਅਕਾਸ਼ ਪੁੱਤਰ ਸ਼ੁਭਾਸ ਚੰਦਰ ਵਾਰਡ ਨੰ.2 ਥਾਣਾ ਸ੍ਰੀ ਹਰਗੋਬਿੰਦਪੁਰ ਵਿਆਹ ਕਰਵਾਉਣ ਦੀ ਨੀਅਤ ਨਾਲ ਵਰਗਲਾ ਫੁਸਲਾ ਕੇ ਭਜਾ ਕੇ ਲੈ ਗਿਆ। ਉਕਤ ਮਾਮਲੇ ਸਬੰਧੀ ਪੁਲਸ ਨੇ ਲੜਕੇ ਦੇ ਖਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
