ਚੇਨ ਖੋਹਣ ਤੇ ਕੁੱਟਮਾਰ ਕਰਨ ਦੇ ਦੋਸ਼ ''ਚ 3 ਖਿਲਾਫ ਕੇਸ ਦਰਜ

Wednesday, Jan 17, 2018 - 11:50 AM (IST)

ਚੇਨ ਖੋਹਣ ਤੇ ਕੁੱਟਮਾਰ ਕਰਨ ਦੇ ਦੋਸ਼ ''ਚ 3 ਖਿਲਾਫ ਕੇਸ ਦਰਜ


ਪਟਿਆਲਾ (ਬਲਜਿੰਦਰ) - ਥਾਣਾ ਪਸਿਆਣਾ ਦੀ ਪੁਲਸ ਨੇ ਚੇਨ ਖੋਹਣ ਅਤੇ ਕੁੱਟਮਾਰ ਦੇ ਦੋਸ਼ ਵਿਚ 3 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿਚ ਤਲਜਿੰਦਰ ਸਿੰਘ ਵਾਸੀ ਪਿੰਡ ਕਰਹਾਲੀ ਸਾਹਿਬ, ਰਾਕੇਸ਼ ਰਾਮ ਵਾਸੀ ਪਿੰਡ ਰੰਧਾਵਾ ਅਤੇ ਜਸਕਰਨ ਸਿੰਘ ਵਾਸੀ ਡੇਰਾ ਕਮਾਲਪੁਰ ਦੇ ਨਾਂ ਸ਼ਾਮਲ ਹਨ। 
ਇਸ ਸਬੰਧੀ ਗਗਨਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਪਿੰਡ ਕੱਲਰ ਭੈਣੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਸਕੂਟਰੀ 'ਤੇ ਆਪਣੇ ਘਰ ਜਾ ਰਿਹਾ ਸੀ। ਜਦੋਂ ਕੱਲਰ ਭੈਣੀ (ਨੇੜੇ ਗੌਰਮਿੰਟ ਕਾਲਜ) ਕੋਲ ਪਹੁੰਚਿਆ ਤਾਂ ਉਕਤ ਵਿਅਕਤੀਆਂ ਨੇ ਆਪਣਾ ਮੋਟਰਸਾਈਕਲ ਉਸ ਦੀ ਸਕੂਟਰੀ ਵਿਚ ਮਾਰਿਆ ਤੇ ਸਕੂਟਰੀ ਡੇਗ ਦਿੱਤੀ। ਉਸ ਦੀ ਕੁੱਟਮਾਰ ਕੀਤੀ। ਸੋਨੇ ਦੀ ਚੇਨ ਤੇ ਪਰਸ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਤਿੰਨਾਂ ਖਿਲਾਫ 382 ਤੇ 34 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News