ਅੱਜ ਤੋਂ ਸਮੂਹਿਕ ਛੁੱਟੀ ''ਤੇ ਮੁਲਾਜ਼ਮ, ਪੰਜਾਬੀਆਂ ਲਈ ਅਗਲੇ 3 ਦਿਨ ਬੇਹੱਦ ਔਖੇ

Monday, Aug 11, 2025 - 10:37 AM (IST)

ਅੱਜ ਤੋਂ ਸਮੂਹਿਕ ਛੁੱਟੀ ''ਤੇ ਮੁਲਾਜ਼ਮ, ਪੰਜਾਬੀਆਂ ਲਈ ਅਗਲੇ 3 ਦਿਨ ਬੇਹੱਦ ਔਖੇ

ਲੁਧਿਆਣਾ(ਜ.ਬ.) : ਵਰਕਰਜ਼ ਫੈੱਡਰੇਸ਼ਨ ਇੰਟਕ ਦੇ ਪ੍ਰਧਾਨ ਸਵਰਣ ਸਿੰਘ ਨੇ ਦੱਸਿਆ ਕਿ ਜੁਆਇੰਟ ਫੋਰਮ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਬਿਜਲੀ ਮੁਲਾਜ਼ਮ 11 ਤੋਂ 13 ਅਗਸਤ ਤੱਕ ਸਮੂਹਿਕ ਛੁੱਟੀ ’ਤੇ ਰਹਿਣਗੇ। ਸਵਰਣ ਸਿੰਘ ਨੇ ਕਿਹਾ ਕਿ ਵਰਕਰਸ ਫੈੱਡਰੇਸ਼ਨ ਇੰਟਕ ਵੀ ਜੁਆਇੰਟ ਫੋਰਮ ਦਾ ਹਿੱਸਾ ਹੈ ਅਤੇ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਹਫ਼ਤੇ ਲਗਾਤਾਰ 3 ਸਰਕਾਰੀ ਛੁੱਟੀਆਂ, ਆ ਗਿਆ ਲੰਬਾ WEEKEND

ਇਸ ਦੌਰਾਨ ਜੇ. ਈ., ਲਾਈਨਮੈਨ, ਕਲਰਕ ਸਮੇਤ ਬਾਕੀ ਸਾਰੇ ਮੁਲਾਜ਼ਮ ਛੁੱਟੀ 'ਤੇ ਰਹਿਣਗੇ। ਇਸ ਲਈ ਅਗਲੇ 3 ਦਿਨ ਬਿਜਲੀ ਪ੍ਰਣਾਲੀ ਚਲਾਉਣਾ ਵਿਭਾਗ ਲਈ ਚੁਣੌਤੀਪੂਰਨ ਹੋਣ ਵਾਲਾ ਹੈ ਅਤੇ ਬਿਜਲੀ ਗੁੱਲ ਹੋਣ ਦੀ ਸਥਿਤੀ 'ਚ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ, ਅੰਮ੍ਰਿਤਸਰ ਤੋਂ ਮਾਤਾ ਵੈਸ਼ਨੋ ਦੇਵੀ ਲਈ ਸਿੱਧੀ ਰੇਲਗੱਡੀ ਸ਼ੁਰੂ

ਇਸ ਮੌਕੇ ਜਗਦੀਪ ਸਿੰਘ ਸਹਿਗਲ ਪਟਿਆਲਾ, ਖੁਸ਼ਵੰਤ ਸਿੰਘ ਹੁਸ਼ਿਆਰਪੁਰ, ਹਰਦੀਪ ਸਿੰਘ ਗੁਰਦਾਸਪੁਰ, ਸੰਤੋਸ਼ ਮੌਰਿਆ, ਰਾਕੇਸ਼ ਕੁਮਾਰ, ਬਲਦੇਵ ਸਿੰਘ ਅਤੇ ਬਲਜੀਤ ਸਿੰਘ ਗਰੇਵਾਲ ਲੁਧਿਆਣਾ ਵੀ ਮੌਜੂਦ ਰਹੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Babita

Content Editor

Related News