ਕੁੱਟਮਾਰ ਕਰਨ ਵਾਲੇ 10 ਜਣਿਆਂ ਖ਼ਿਲਾਫ਼ ਮਾਮਲਾ ਦਰਜ
Sunday, Aug 03, 2025 - 03:01 PM (IST)

ਫਾਜ਼ਿਲਕਾ (ਨਾਗਪਾਲ) : ਥਾਣਾ ਸਦਰ ਫਾਜ਼ਿਲਕਾ ਪੁਲਸ ਨੇ ਇਕ ਔਰਤ ਦੀ ਸ਼ਿਕਾਇਤ ’ਤੇ ਉਸਦੀ ਅਤੇ ਉਸਦੇ ਸਾਥੀਆਂ ਦੀ ਕੁੱਟਮਾਰ ਕਰਨ ਵਾਲੇ 10 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦਾਨੋ ਬਾਈ ਵਾਸੀ ਪਿੰਡ ਪੱਕਾ ਚਿਸਤੀ ਨੇ ਦੱਸਿਆ ਕਿ ਉਨ੍ਹਾਂ ਦਾ ਗਲੀ ਦਾ ਰੌਲਾ ਚੱਲ ਰਿਹਾ ਸੀ, ਜਿਸ ਦੀ ਨਿਸ਼ਾਨਦੇਹੀ ਤਹਿਸੀਲਦਾਰ, ਕਾਨੂੰਗੋ ਅਤੇ ਪਿੰਡ ਦੇ ਪਟਵਾਰੀ ਵੱਲੋਂ ਕੀਤੀ ਗਈ। ਜਿਸ ਦੀ ਮਿਣਤੀ ਸ਼ਾਂਤਮਈ ਤਰੀਕੇ ਨਾਲ ਚੱਲੀ।
ਅਧਿਕਾਰੀਆਂ ਦੇ ਜਾਣ ਤੋਂ ਬਾਅਦ ਜੋਗਿੰਦਰ ਸਿੰਘ, ਨਵਕਰਨ ਸਿੰਘ, ਜੱਗਾ ਸਿੰਘ, ਸੁਰਿੰਦਰ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਵਾਸੀਆਨ ਪਿੰਡ ਪੱਕਾ ਚਿਸਤੀ, ਸੰਦੀਪ ਸਿੰਘ ਅਤੇ ਉਸਦੇ ਭਰਾ ਭਜਨ ਸਿੰਘ ਵਾਸੀ ਜਲਾਲਾਬਾਦ, ਦਾਰਾ ਸਿੰਘ ਵਾਸੀ ਪਿੰਡ ਠੱਗਣੀ ਆਦਿ ਨੇ ਹਮਸਵਰਾ ਹੋ ਕੇ ਉਸਦੀ ਅਤੇ ਉਸਦੇ ਸਾਥੀਆਂ ਦੀ ਕੁੱਟਮਾਰ ਕੀਤੀ। ਜਿਸ ’ਤੇ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।