ਹਾਈਕੋਰਟ ਵੱਲੋਂ PU ਨੂੰ 3 ਮਹੀਨਿਆਂ ''ਚ ਪੈਨਸ਼ਨਰਾਂ ਦੇ ਬਕਾਏ ਜਾਰੀ ਕਰਨ ਦੇ ਹੁਕਮ
Thursday, Aug 07, 2025 - 12:26 PM (IST)

ਚੰਡੀਗੜ੍ਹ (ਗੰਭੀਰ) : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਪੈਨਸ਼ਨਰਾਂ ਦੇ ਬਕਾਏ ਤਿੰਨ ਮਹੀਨਿਆਂ ਦੇ ਅੰਦਰ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਅਜਿਹਾ ਨਾ ਕਰਨ ’ਤੇ ਯੂਨੀਵਰਸਿਟੀ ਨੂੰ ਹੁਕਮ ਦੀ ਮਿਤੀ ਤੋਂ ਭਾਵ 16 ਜਨਵਰੀ, 2018 ਤੋਂ ਸਤੰਬਰ 2024 'ਚ ਸੋਧੀ ਹੋਈ ਪੈਨਸ਼ਨ ਲਾਗੂ ਹੋਣ ਤੱਕ 18 ਫ਼ੀਸਦੀ ਸਲਾਨਾ ਵਿਆਜ ਦੇਣਾ ਪਵੇਗਾ।
ਚੀਫ਼ ਜਸਟਿਸ ਸ਼ੀਲ ਨਾਗੂ ਨੇ ਇਹ ਹੁਕਮ ਆਰ. ਡੀ. ਆਨੰਦ ਦੀ ਪਟੀਸ਼ਨ ਸਮੇਤ ਕਈ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਦਿੱਤਾ, ਜਿਨ੍ਹਾਂ ’ਚ ’ਚ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ 2016 ਤੋਂ ਪਹਿਲਾਂ ਸੇਵਾਮੁਕਤ ਹੋਏ ਮੁਲਾਜ਼ਮਾਂ ਲਈ ਪੈਨਸ਼ਨ ’ਚ ਸੋਧ ਤੋਂ ਪੈਦਾ ਹੋਏ ਬਕਾਏ ਦਾ ਭੁਗਤਾਨ ਕਰਨ 'ਚ ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀ ਦੇਰੀ ਨੂੰ ਚੁਣੌਤੀ ਦਿੱਤੀ ਗਈ ਸੀ।