ਲੋਕ ਸਭਾ ਚੋਣ 2019 : ਪਹਿਲੇ ਪੜਾਅ ''ਚ 91 ਸੀਟ ''ਤੇ ਵੋਟਿੰਗ ਅੱਜ (ਪੜ੍ਹੋ 11 ਅਪ੍ਰੈਲ ਦੀਆਂ ਖਾਸ ਖਬਰਾਂ)

04/11/2019 2:19:49 AM

ਨਵੀਂ ਦਿੱਲੀ— ਲੋਕ ਸਭਾ ਚੋਣ ਦੇ ਪਹਿਲੇ ਪੜਾਅ 'ਚ 91 ਲੋਕ ਸਭਾ ਸੀਟ 'ਤੇ ਚਾਰ ਸੂਬਿਆਂ ਦੀ ਵਿਧਾਨ ਸਭਾ ਸੀਟ 'ਤੇ ਅੱਜ ਵੋਟ ਪਾਈ ਜਾਵੇਗੀ। 20 ਸੂਬਿਆਂ ਦੀ 91 ਲੋਕ ਸਭਾ ਸੀਟਾਂ 'ਤੇ ਕੁੱਲ 1279 ਉਮੀਦਵਾਰ ਚੋਣ ਮੈਦਾਨ 'ਚ ਹਨ। ਪਹਿਲਾਂ ਪੜਾਅ 'ਚ ਕਈ ਹਾਈਪ੍ਰੋਫਾਈਲ ਸੀਟਾਂ 'ਤੇ ਚੋਣ ਹੋਣਾ ਹੈ।

ਪੀ.ਐੱਮ. ਮੋਦੀ ਅੱਜ ਬਿਹਾਰ ਤੇ ਅਸਮ ਦੌਰੇ 'ਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੂਜੇ ਪੜਾਅ ਦੇ ਚੋਣ ਪ੍ਰਚਾਰ ਲਈ 2 ਸੂਬਿਆਂ ਦੇ ਦੌਰੇ 'ਤੇ ਜਾਣਗੇ। ਉਹ ਅੱਜ ਤਿੰਨ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਪੀ.ਐੱਮ. ਮੋਦੀ ਸਵੇਰੇ ਸਾਢੇ 10 ਵਜੇ ਬਿਹਾਰ ਦੇ ਭਾਗਲਪੁਰ 'ਚ ਜਨ ਸਭਾ  ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਇਥੋਂ ਉਹ ਅਸਮ ਲਈ ਰਵਾਨਾ ਹੋਣਗੇ। ਇਥੇ ਉਹ ਮੰਗਲਦੋਈ ਤੇ ਸਿਲਚਰ 'ਚ ਚੋਣ ਰੈਲੀ ਨੂੰ ਸੰਬੋਧਿਤ ਕਰਨਗੇ।

ਇਲੈਕਟਰੋਲ ਬਾਂਡ ਦੀ ਵਿਵਸਥਾ ਨੂੰ ਚੁਣੌਤੀ ਵਾਲੀ ਪਟੀਸ਼ਨ 'ਤੇ ਸੁਣਵਾਈ ਅੱਜ
ਰਾਜਨੀਤਕ ਦਲਾਂ ਦੇ ਚੰਦੇ ਲਈ ਇਲੈਕਟਰੋਲ ਬਾਂਡ ਦੀ ਵਿਵਸਥਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਵੀ ਸੁਣਵਾਈ ਜਾਰੀ ਰਹੇਗੀ। ਬੁੱਧਵਾਰ ਨੂੰ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ 'ਚ ਕਿਹਾ ਕਿ ਉਹ ਸਿਆਸੀ ਦਲਾਂ ਨੂੰ ਧਨ ਦੇਣ ਲਈ ਚੋਣ ਬਾਂਡ ਜਾਰੀ ਕਰਨ ਦੇ ਖਿਲਾਫ ਹੈ।

ਰਾਹੁਲ, ਅਮਰਿੰਦਰ ਤੇ ਜਾਖੜ ਦੀ ਬੈਠਕ ਅੱਜ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪੰਜਾਬ 'ਚ ਬਾਕੀ ਰਹਿੰਦੀਆਂ ਚਾਰ ਲੋਕ ਸਭਾ ਸੀਟਾਂ 'ਤੇ ਉਮੀਦਵਾਰਾਂ ਬਾਰੇ ਫੈਸਲਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਧਾਨ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨਾਲ ਅੱਜ ਬੈਠਕ ਕਰਨਗੇ। ਇਸ ਬੈਠਕ 'ਚ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਕਾਂਗਰਸ ਦੇ ਰਾਸ਼ਟਰੀ ਸੰਗਠਨ ਸਕੱਤਰ ਕੇ. ਸੀ. ਵੇਣੂਗੋਪਾਲ ਵੀ ਹਿੱਸਾ ਲੈਣਗੇ।

ਸੋਨੀਆ ਗਾਂਧੀ ਦਾ ਰੋਡ ਸ਼ੋਅ ਅੱਜ
ਸੰਸਦ ਮੈਂਬਰ ਸੋਨੀਆ ਗਾਂਧੀ ਰਾਏਬਰੇਲੀ ਲੋਕ ਸਭਾ ਸੀਟ ਤੋਂ ਪੰਜਵੀਂ ਵਾਰ ਮੈਦਾਨ 'ਚ ਹਨ। ਸੋਨੀਆ ਗਾਂਧੀ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਗੀ ਅਤੇ ਇਸ ਤੋਂ ਪਹਿਲਾਂ ਉਹ ਰੋਡ ਸ਼ੋਅ ਵੀ ਕਰ ਸਕਦੀ ਹਨ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਰਾਜਸਥਾਨ ਰਾਇਲਜ਼ ਬਨਾਮ ਚੇਨਈ ਸੁਪਰ ਕਿੰਗਜ਼ (ਆਈ. ਪੀ. ਐੱਲ. ਸੀਜ਼ਨ-12)
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਫੁੱਟਬਾਲ : ਯੂ. ਈ. ਐੱਫ. ਏ. ਚੈਂਪੀਅਨਸ ਲੀਗ-2018/19
ਫੁੱਟਬਾਲ : ਹੀਰੋ ਸੁਪਰ ਕੱਪ-2019 ਫੁੱਟਬਾਲ ਟੂਰਨਾਮੈਂਟ


Inder Prajapati

Content Editor

Related News