ਮਰਹੂਮ ਆਰ. ਐੱਸ. ਐੱਸ. ਆਗੂ ਰਵਿੰਦਰ ਗੋਸਾਈਂ ਦੇ ਘਰ ਪੁੱਜੀ ਐੱਨ. ਆਈ. ਏ. ਦੀ ਟੀਮ (ਤਸਵੀਰਾਂ)

11/18/2017 7:29:04 PM

ਲੁਧਿਆਣਾ : ਬਹੁ-ਚਰਚਿਤ ਰਵਿੰਦਰ ਗੋਸਾਈਂ ਕਤਲ ਕੇਸ ਦੀ ਜਾਂਚ ਕਰਨ ਲਈ ਰਾਸ਼ਟਰੀ ਸੁਰੱਖਿਆ ਏਜੰਸੀ (ਐੱਨ.ਆਈ.ਏ.) ਦੀ ਟੀਮ ਗੋਸਾਈਂ ਦੇ ਘਰ ਪਹੁੰਚ ਚੁੱਕੀ ਹੈ। ਜਾਣਕਾਰੀ ਮੁਤਾਬਕ ਏਜੰਸੀ ਦਾ 8 ਮੈਂਬਰੀ ਇਕ ਦਲ ਸ਼ੁੱਕਰਵਾਰ ਨੂੰ ਹੀ ਟਰੇਨ ਰਾਹੀਂ ਲੁਧਿਆਣਾ ਪੁੱਜ ਗਿਆ ਸੀ। ਗੋਸਾਈਂ ਦੇ ਘਰ 'ਚ ਟੀਮ ਮੈਂਬਰ ਹਰ ਪਹਿਲੂ ਦੀ ਜਾਂਚ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਐੱਨ. ਆਈ. ਏ. ਦੀ ਟੀਮ ਦੇ ਪੁੱਜਣ ਦੀ ਖਬਰ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਗੋਸਾਈਂ ਦੇ ਘਰ ਬਾਹਰ ਮੀਡੀਆ ਦਾ ਜਮਾਵੜਾ ਲੱਗ ਗਿਆ ਸੀ ਪਰ ਕੋਈ ਵੀ ਅਧਿਕਾਰੀ ਦੇਰ ਸ਼ਾਮ ਤੱਕ ਉੱਥੇ ਨਹੀਂ ਪੁੱਜਿਆ। ਬਾਅਦ 'ਚ ਭਾਜਪਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਸਿਹਤ ਮੰਤਰੀ ਸਤਪਾਲ ਗੋਸਾਈਂ ਨੇ ਮੀਡੀਆ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾਸੀ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਐੱਨ. ਆਈ. ਏ. ਟੀਮ ਸ਼ਨੀਵਾਰ ਨੂੰ ਆ ਰਹੀ ਹੈ।


Related News